ਪਿੰਡ ਜੈ ਨਗਰ ਵਿਖੇ ਲਗਾਏ ਛਾਂਦਾਰ ਅਤੇ ਫਲਦਾਰ ਪੌਦੇ
ਰਾਜਪੁਰਾ 12 ਅਗਸਤ,ਬੋਲੇ ਪੰਜਾਬ ਬਿਊਰੋ:
ਰੋਟਰੀ ਕਲੱਬ ਰਾਜਪੁਰਾ ਗ੍ਰੇਟਰ ਵੱਲੋਂ ਸਤਵਿੰਦਰ ਸਿੰਘ ਚੌਹਾਨ ਡੈਲਟਾ ਲੈਬ ਵਾਲਿਆਂ ਦੇ ਸਵਰਗੀ ਪਿਤਾ ਨਰੰਜਣ ਸਿੰਘ ਸਾਬਕਾ ਸਰਪੰਚ ਪਿੰਡ ਜੈ ਨਗਰ ਦੀ ਯਾਦ ਵਿੱਚ ਪਿੰਡ ਜੈ ਨਗਰ ਵਿਖੇ 250 ਦੇ ਕਰੀਬ ਛਾਂਦਾਰ ਅਤੇ ਫਲਦਾਰ ਬੂਟੇ ਲਗਾ ਕੇ ਵਣ ਮਹਾਂਉਤਸਵ ਦੀ ਸ਼ੁਰੂਆਤ ਕੀਤੀ ਗਈ। ਇਸਦੇ ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਸੋਹਨ ਸਿੰਘ ਐਲ ਆਈ ਸੀ ਵਾਲਿਆਂ ਨੇ ਦੱਸਿਆ ਕਿ ਪਿਛਲੇ ਸਾਲ ਰੋਟਰੀ ਕਲੱਬ ਰਾਜਪੁਰਾ ਗ੍ਰੇਟਰ ਨੇ ਸਵਰਗੀ ਨਰੰਜਣ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਵਣ ਮਹਾਂਉਤਸਵ ਸ਼ੁਰੂ ਕੀਤਾ ਸੀ ਜਿਸ ਨੂੰ ਸਾਲ 2024-25 ਦੀ ਟੀਮ ਨੇ ਜਾਰੀ ਰੱਖ ਕੇ ਵਾਤਾਵਰਨ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾਉਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਰੋਟੇਰੀਅਨ ਈਸ਼ਵਰ ਲਾਲ ਪ੍ਰਧਾਨ, ਸਕੱਤਰ ਮਾਨ ਸਿੰਘ, ਸੀਨੀਅਰ ਸਿਟੀਜ਼ਨ ਕੌਂਸਲ ਰਾਜਪੁਰਾ ਦੇ ਪ੍ਰਧਾਨ ਰਤਨ ਸ਼ਰਮਾ, ਓ ਪੀ ਆਰਿਆ, ਸੋਹਨ ਸਿੰਘ ਐਲਆਈਸੀ ਵਾਲੇ, ਬਾਬਾ ਚੰਨਣ ਸਿੰਘ, ਸਰਪੰਚ ਸੁਰਜੀਤ ਸਿੰਘ, ਮਨਜੀਤ ਸਿੰਘ, ਜੰਗ ਸਿੰਘ, ਨਿਰਮਲ ਸਿੰਘ, ਮੋਹਨ ਸਿੰਘ, ਜੋਗਾ ਸਿੰਘ, ਨਰਿੰਦਰ ਭੱਲਾ, ਜਰਨੈਲ ਸਿੰਘ, ਕਮਲਦੀਪ ਸਿੰਘ, ਬਚਨ ਸਿੰਘ, ਮੇਵਾ ਸਿੰਘ ਅਤੇ ਹੋਰ ਹਾਜਰ ਸਨ।