ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੀ ਪੰਜਾਬ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨਾਲ਼ ਹੋਈ ਅਹਿਮ ਮੀਟਿੰਗ

ਐਜੂਕੇਸ਼ਨ ਚੰਡੀਗੜ੍ਹ ਪੰਜਾਬ

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੀ ਪੰਜਾਬ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨਾਲ਼ ਹੋਈ ਅਹਿਮ ਮੀਟਿੰਗ

ਚੰਡੀਗੜ੍ਹ 10 ਅਗਸਤ ,ਬੋਲੇ ਪੰਜਾਬ ਬਿਊਰੋ :



ਅੱਜ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ , ਪੰਜਾਬ ਦੇ ਸੂਬਾ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਅੱਜ ਮਾਨਯੋਗ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨਾਲ਼ ਇੱਕ ਅਹਿਮ ਮੀਟਿੰਗ ਹੋਈ| ਇਸ ਸੰਬੰਧੀ ਦੱਸਦਿਆਂ ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਇਹ ਮੀਟਿੰਗ ਬਹੁਤ ਹੀ ਖੁਸ਼ਨੁਮਾ ਮਾਹੌਲ ਵਿੱਚ ਹੋਈ ਜਿਸ ਵਿੱਚ ਲੈਕਚਰਾਰ ਕਾਡਰ ਨਾਲ਼ ਸੰਬੰਧਿਤ ਮਸਲਿਆਂ ਨੂੰ ਤਫਸੀਲ ਨਾਲ਼ ਵਿਚਾਰਿਆ ਗਿਆ ਇਸ ਵਿੱਚ 2018 ਦੇ ਪੀ ਈ ਐੱਸ -A ਸਿੱਖਿਆ ਨਿਯਮਾਂ ਵਿਚਲੀਆਂ ਖ਼ਾਮੀਆਂ, ਵਿੱਦਿਅਕ ਯੋਗਤਾ, ਪ੍ਰਮੋਸ਼ਨ ਕੋਟਾ, ਤਜ਼ਰਬਾ ਅਤੇ ਪ੍ਰਮੋਸ਼ਨਾ ਜਲਦੀ ਕਰਨ ਤੇ ਵਿਚਾਰ ਚਰਚਾ ਕੀਤੀ ਗਈ ਇਸ ਦੇ ਨਾਲ਼ ਹੀ ਉਹਨਾਂ ਦੱਸਿਆ ਕਿ ਪੰਜਾਬ ਵਿੱਚ ਪ੍ਰਿੰਸੀਪਲ ਦੀਆਂ ਤਕਰੀਬਨ 740 ਪੋਸਟਾਂ ਖ਼ਾਲੀ ਹਨ| ਜਿਸ ਨਾਲ਼ ਪੰਜਾਬ ਦੇ ਸਕੂਲਾਂ ਦੇ ਵਿਦਿਆਰਥੀਆਂ ਦਾ ਨੁਕਸਾਨ ਹੋ ਰਿਹਾ ਹੈ ਇਸ ਕਰਕੇ ਬਤੌਰ ਪ੍ਰਿੰਸੀਪਲ ਜਲਦੀ ਤਰੱਕੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਇਸ ਦੇ ਨਾਲ਼ ਹੀ ਪ੍ਰਿੰਸੀਪਲ ਦੀ ਭਰਤੀ ਲਈ ਤਰੱਕੀ ਦਾ ਅਨੁਪਾਤ 75 ਫੀਸਦੀ ਅਤੇ ਸਿੱਧੀ ਭਰਤੀ ਦਾ ਅਨੁਪਾਤ 25 ਫੀਸਦੀ ਕਰਨ,ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੂਰੀਆਂ ਅਸਾਮੀਆਂ ਦੇਣ, ਮਾਸਟਰ ਕਾਡਰ ਤੋਂ ਬਤੌਰ ਲੈਕਚਰਾਰ ਤਰੱਕੀਆਂ ਕਰਕੇ ਲੈਕਚਰਾਰਾ ਦੀਆਂ ਖ਼ਾਲੀ ਅਸਾਮੀਆਂ ਭਰਨ, ਰਿਵਰਸ਼ਨ ਦੇ ਅਧੀਨ ਆਏ ਲੈਕਚਰਾਰਾ ਨੂੰ ਏ ਸੀ ਪੀ ਲਗਾਉਣ, ਏ ਸੀ ਆਰ ਵਿੱਚ ਸੋਧਾਂ ਕਰਨ ਦੇ ਮੁੱਦੇ ਵਿਚਾਰੇ ਗਏ |ਇਸ ਸੰਬੰਧੀ ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਦੱਸਿਆ ਮਾਨਯੋਗ ਮੰਤਰੀ ਜੀ ਵੱਲੋਂ ਇਹਨਾਂ ਮਸਲਿਆਂ ਨੂੰ ਸਕਾਰਾਤਮਿਕ ਰੂਪ ਵਿੱਚ ਹੱਲ ਕਰਨ ਦਾ ਭਰੋਸਾ ਦਵਾਇਆ ਗਿਆ | ਸੂਬਾ ਸਕੱਤਰ ਜਨਰਲ ਸ. ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਕਈ ਜਾਈਜ਼ ਮੰਗਾਂ ਸੰਬੰਧੀ ਮੰਤਰੀ ਜੀ ਵੱਲੋਂ ਮੌਕੇ ਤੇ ਵਿਭਾਗ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ |ਇਸ ਮੌਕੇ ਤੇ ਗੁਰਪ੍ਰੀਤ ਸਿੰਘ ਸੂਬਾ ਸਕੱਤਰ ਸ ਅਵਤਾਰ ਸਿੰਘ ਪ੍ਰਧਾਨ ਰੋਪੜ, ਸ੍ਰੀ ਹਰਮੰਦਰ ਸਿੰਘ,ਸ ਜਗਜੀਤ ਸਿੰਘ ਡਾਇਟ ਦਿਉਣ ਬਠਿੰਡਾ ਬਾਬੂ ਸਿੰਘ ਬਠਿੰਡਾ, ਸ. ਸੁਖਬੀਰ ਸਿੰਘ, ਸ. ਕੰਵਰਜੀਤ ਸਿੰਘ, ਡਾਇਟ ਫਰੀਦਕੋਟ ਸ੍ਰੀਮਤੀ ਬਿਨਾਕਸ਼ੀ ਸੋਢੀ, ਸ੍ਰੀ ਮਤੀ ਪਰਮਿੰਦਰ ਕੌਰ ਤੇ ਹੋਰ ਮੈਂਬਰ ਹਾਜਰ ਸਨ।

Leave a Reply

Your email address will not be published. Required fields are marked *