ਰਾਹਗੀਰਾਂ ਨੂੰ ਲੁੱਟਣ ਵਾਲੇ ਦੋ ਕਾਬੂ
ਲੁਧਿਆਣਾ, 10 ਅਗਸਤ,ਬੋਲੇ ਪੰਜਾਬ ਬਿਊਰੋ :
ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਨੇ 15 ਦਿਨ ਪਹਿਲਾਂ ਪੈਦਲ ਜਾ ਰਹੇ ਵਿਅਕਤੀ ‘ਤੇ ਹਮਲਾ ਕਰਕੇ ਲੁੱਟਣ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸ਼ੰਪੀ ਸਿੰਘ ਵਾਸੀ ਮੁਹੱਲਾ ਫੀਲਡਗੰਜ ਅਤੇ ਵਿਕਾਸ ਹਾਂਡਾ ਵਾਸੀ ਮੇਹਰਬਾਨ ਬਸਤੀ ਜੋਧੇਵਾਲ ਵਜੋਂ ਹੋਈ ਹੈ।
ਪੁਲੀਸ ਨੇ ਮੁਲਜ਼ਮਾਂ ਕੋਲੋਂ 3 ਮੋਬਾਈਲ ਬਰਾਮਦ ਕੀਤੇ ਹਨ, ਜਦੋਂਕਿ ਪੁਲੀਸ ਤੀਜੇ ਮੁਲਜ਼ਮ ਮਨਮੀਤ ਸਿੰਘ ਵਾਸੀ ਟਿੱਬਾ ਰੋਡ ਦੀ ਭਾਲ ਕਰ ਰਹੀ ਹੈ। ਪੀੜਤ ‘ਤੇ ਹਮਲੇ ਅਤੇ ਲੁੱਟ-ਖੋਹ ਦੀ ਘਟਨਾ ਦੀ ਵੀਡੀਓ ਵਾਇਰਲ ਹੋ ਗਈ ਸੀ, ਜਿਸ ਤੋਂ ਬਾਅਦ ਪੁਲਸ ਲਗਾਤਾਰ ਹਰਕਤ ‘ਚ ਰਹੀ ਅਤੇ ਦੋਸ਼ੀਆਂ ਨੂੰ ਕਾਬੂ ਕਰਨ ‘ਚ ਕਾਮਯਾਬ ਰਹੀ। ਹਾਲਾਂਕਿ ਪੁਲਸ ਨੇ ਇਕ ਦੋਸ਼ੀ ਨੂੰ ਤਿੰਨ ਦਿਨ ਪਹਿਲਾਂ ਅਤੇ ਦੂਜੇ ਦੋਸ਼ੀ ਨੂੰ ਬੀਤੇ ਦਿਨੀਂ ਗ੍ਰਿਫਤਾਰ ਕੀਤਾ।