ਡਰਾਈਵਰ ਨੇ ਨਸ਼ੇ ‘ਚ ਧੁੱਤ ਹੋ ਕੇ ਬੱਚਿਆਂ ਨਾਲ ਭਰੀ ਸਕੂਲੀ ਬੱਸ ਕੰਧ ‘ਚ ਮਾਰੀ

ਚੰਡੀਗੜ੍ਹ ਪੰਜਾਬ

ਡਰਾਈਵਰ ਨੇ ਨਸ਼ੇ ‘ਚ ਧੁੱਤ ਹੋ ਕੇ ਬੱਚਿਆਂ ਨਾਲ ਭਰੀ ਸਕੂਲੀ ਬੱਸ ਕੰਧ ‘ਚ ਮਾਰੀ


ਜਗਰਾਓਂ, 9 ਅਗਸਤ, ਬੋਲੇ ਪੰਜਾਬ ਬਿਊਰੋ :


ਜਗਰਾਓਂ ‘ਚ ਅੱਜ ਇਕ ਪ੍ਰਾਈਵੇਟ ਸਕੂਲ ਬੱਸ ਦੇ ਨਸ਼ੇ ‘ਚ ਧੁੱਤ ਡਰਾਈਵਰ ਨੇ ਸਕੂਲ ਬੱਸ ਨੂੰ ਕੰਧ ਨਾਲ ਟਕਰਾ ਦਿੱਤਾ। ਇਸ ਹਾਦਸੇ ਵਿੱਚ ਬੱਚੇ ਵਾਲ-ਵਾਲ ਬਚ ਗਏ, ਪਰ ਪਿੰਡ ਦੇ ਲੋਕਾਂ ਨੇ ਬੱਸ ਚਾਲਕ ਨੂੰ ਫੜ ਕੇ ਕੁੱਟਮਾਰ ਕੀਤੀ। ਡਰਾਈਵਰ ਪੂਰੀ ਤਰ੍ਹਾਂ ਨਸ਼ੇ ‘ਚ ਸੀ। ਡਰਾਈਵਰ ਨੇ ਦੱਸਿਆ ਕਿ ਉਸ ਨੇ ਰਾਤ ਨੂੰ ਸ਼ਰਾਬ ਪੀਤੀ ਸੀ, ਇਸ ਦੌਰਾਨ ਕੁਝ ਸ਼ਰਾਬ ਬਚੀ ਸੀ ਅਤੇ ਸਵੇਰੇ ਉੱਠ ਕੇ ਉਸ ਨੇ ਪੀ ਲਈ।ਇਸ ਤੋਂ ਬਾਅਦ ਉਹ ਚਾਰ ਵੱਖ-ਵੱਖ ਪਿੰਡਾਂ ਦੇ 15-16 ਬੱਚਿਆਂ ਨੂੰ ਲੈ ਕੇ ਪਿੰਡ ਬੁਚਕਰ ਪਹੁੰਚਿਆ।
ਉਥੇ ਜ਼ਿਆਦਾ ਨਸ਼ਾ ‘ਚ ਹੋਣ ਕਾਰਨ ਬੱਸ ਬੇਕਾਬੂ ਹੋ ਕੇ ਇਕ ਘਰ ਦੀ ਕੰਧ ਨਾਲ ਜਾ ਟਕਰਾਈ ਅਤੇ ਟੱਕਰ ਦੀ ਆਵਾਜ਼ ਸੁਣ ਕੇ ਲੋਕ ਘਰਾਂ ਤੋਂ ਬਾਹਰ ਆ ਗਏ।ਉਨ੍ਹਾਂ ਬੱਸ ‘ਚੋਂ ਸਭ ਤੋਂ ਪਹਿਲਾਂ ਬੱਚੇ ਬਾਹਰ ਕੱਢੇ। ਫਿਰ ਡਰਾਈਵਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਸ ਨੇ ਬੱਸ ਡਰਾਈਵਰ ਨੂੰ ਹਿਰਾਸਤ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *