ਅਲੋਪ ਹੋ ਰਹੇ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਲਈ ਤੀਆਂ ਦਾ ਤਿਉਹਾਰ ਮਨਾਉਣਾ ਲਾਜ਼ਮੀ- ਰਮਨਪ੍ਰੀਤ ਕੌਰ ਕੁੰਬੜਾ
ਮੋਹਾਲੀ 7 ਅਗਸਤ,ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਅਮੀਰ ਸੱਭਿਆਚਾਰ ਵਿਚ ਤੀਆਂ ਦੇ ਤਿਉਹਾਰ ਦੀ ਇਕ ਖਾਸ ਮਹੱਤਤਾ ਹੈ, ਜੋ ਸਾਉਣ ਦੇ ਮਹੀਨੇ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਪਹਿਲਾਂ ਇਸ ਮੌਕੇ ‘ਤੇ ਮਾਪੇ ਆਪਣੀਆਂ ਧੀਆਂ ਨੂੰ ਸੰਧਾਰਾ ਦੇ ਕੇ ਆਉਂਦੇ ਸਨ, ਜੋ ਅੱਜ ਕੱਲ੍ਹ ਮਹਿੰਗਾਈ ਅਤੇ ਸਮੇਂ ਦੀ ਘਾਟ ਕਾਰਨ ਲਗਪਗ ਖ਼ਤਮ ਹੋ ਚੁੱਕਾ ਹੈ। ਪ੍ਰੰਤੂ ਮਾਨ ਸਰਕਾਰ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਲਈ ਲਗਾਤਾਰ ਕੰਮ ਕਦਮ ਚੁੱਕੇ ਜਾ ਰਹੇ ਹਨ । ਜਿਸ ਤੇ ਅੰਤਰਗਤ ਜਿਲ੍ਹਾ ਮੋਹਾਲੀ ਦੇ ਐੱਮ ਐੱਲ ਏ ਕੁਲਵੰਤ ਸਿੰਘ ਹੁਰਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਵੀ ਇਹ ਤਿਉਹਾਰ ਅਸੀਂ ਪਿੰਡ ਮੋਹਾਲੀ ਵਿਚ ਮਨਾ ਰਹੇ ਹਾਂ। ਅੱਜ ਕੱਲ੍ਹ ਇਹ ਤਿਉਹਾਰ ਪਿੰਡ ਦੀਆਂ ਸੱਥਾਂ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਅਤੇ ਹੁਣ ਇਹ ਤਿਉਹਾਰ ਸਕੂਲਾਂ ਕਾਲਜਾਂ ਵਿਚ ਹੀ ਮਨਾਇਆ ਜਾ ਰਿਹਾ ਹੈ। ਪਰ ਬਾਵਜੂਦ ਇਸ ਦੇ ਬਹੁਤ ਸਾਰੇ ਪਿੰਡ ਅਜਿਹੇ ਹਨ ਜਿਨਾਂ ਵੱਲੋਂ ਅੱਜ ਵੀ ਧੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ । ਅਲੋਪ ਹੋ ਰਹੇ ਵਿਰਸੇ ਨੂੰ ਸੰਭਾਲਣ ਦੇ ਲਈ ਤੀਆਂ ਦਾ ਤਿਹਾਰ ਮਨਾਇਆ ਜਾਣਾ ਬੇਹਦ ਲਾਜ਼ਮੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਮੋਹਾਲੀ ਵਿੱਚ ਮਨਾਏ ਗਏ ਤੀਆ ਦੇ ਤਿਉਹਾਰ ਦੇ ਮੌਕੇ ਤੇ ਬਤੌਰ ਮੁੱਖ ਮਹਿਮਾਨ ਪਹੁੰਚੇ ਐੱਮ ਸੀ ਰਮਨਪ੍ਰੀਤ ਕੌਰ ਕੁੰਬੜਾ ਨੇ ਕੀਤਾ।
ਹੋਰ ਅੱਗੇ ਬੋਲਦੇ ਉਹਨਾਂ ਕਿਹਾ ਉਨ੍ਹਾਂ ਕੌਮਾਂ ਦਾ ਨਾਂ ਇਤਿਹਾਸ ਦੇ ਪੰਨਿਆਂ ਤੋਂ ਮਿਟ ਜਾਂਦਾ ਹੈ ਜੋ ਆਪਣੀ ਵਿਰਸੇ ਨੂੰ ਭੁੱਲ ਜਾਂਦੀਆਂ ਹਨ। ਇਸ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇਨਸਾਨ ਆਪਣੇ ਵਿਰਸੇ ਨਾਲ ਜੁੜ ਕੇ ਆਪਣੀ ਅਮੀਰ ਵਿਰਾਸਤ ਨੂੰ ਸੰਭਾਲ ਕੇ ਰੱਖੇ।
ਇਸ ਦੌਰਾਨ ਰੰਗ -ਬਰੰਗੇ ਪੰਜਾਬੀ ਪਹਿਰਾਵਿਆਂ ਦੇ ਵਿੱਚ ਸਜੀਆਂ ਪਿੰਡ ਦੀਆਂ ਮੁਟਿਆਰਾਂ ਨੇ ਪੂਰੇ ਪਿੰਡ ਨੂੰ ਵਿਰਾਸਤਮਈ ਦੇ ਵਿਚ ਰੰਗ ਦਿੱਤਾ। ਪਿੰਡ ਦੀਆਂ ਮੁਟਿਆਰਾਂ ਦੇ ਥਾਂ ਦੇ ਉੱਤੇ ਮਹਿੰਦੀ ਰਚਾਉਣ ਦੇ ਲਈ ਇਸ ਦੌਰਾਨ ਖਾਸ ਤੌਰ ਤੇ ਮਹਿੰਦੀ ਦੇ ਸਟਾਲ ਲਗਾਏ ਗਏ ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪੇਜ ਇੱਕ ਦੇ ਐੱਮ ਸੀ ਗੁਰਮੀਤ ਕੌਰ , ਤਰਨਜੀਤ ਕੌਰ, ਰੇਖਾ ਰਾਣੀ, ਨੈਨਸੀ, ਕੁਲਦੀਪ ਕੌਰ ,ਨਿਰਮਲ ਕੌਰ, ਸੰਦੀਪ ਕੌਰ ,ਸਰਬਜੀਤ ਕੌਰ ਬੋਬੀ ਤੇ ਬਲਜੀਤ ਕੌਰ ਸਮੇਤ ਪਿੰਡ ਮੋਹਾਲੀ ਦੀਆਂ ਔਰਤਾਂ ਨੇ ਗਿੱਧੇ ਵਿੱਚ ਬੋਲੀਆਂ ਪਾ ਕੇ ਇਸ ਤਿਉਹਾਰ ਦਾ ਆਨੰਦ ਮਾਣਿਆ। ਇਸ ਦੌਰਾਨ ਸਮਾਜਿਕ ਸੇਵਾਵਾਂ ਦੇ ਚਲਦੇ ਹੋਏ ਸਵਰਨ ਸਿੰਘ ਸੈਣੀ, ਪਰਮਜੀਤ ਸਿੰਘ ਵਿੱਕੀ ,ਹਰਭਜਨ ਸਿੰਘ, ਹਰਦੀਪ ਸਿੰਘ ,ਕਰਮ ਸਿੰਘ, ਪਰਵਿੰਦਰ ਸਿੰਘ ਲਾਲਾ ਅਤੇ ਸਰਦਾਰ ਸਵਰਨ ਸਿੰਘ ਮੋਨੀ ਨੂੰ ਪਿੰਡ ਦੀਆਂ ਬੀਬੀਆਂ ਵੱਲੋਂ ਖਾਸ ਤੌਰ ਤੇ ਸਨਮਾਨਿਤ ਕੀਤਾ ਗਿਆ ।