ਜਲੰਧਰ, 2 ਮਾਰਚ, ਬੋਲੇ ਪੰਜਾਬ ਬਿਊਰੋ :
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਯਾਨੀ ਸ਼ਨੀਵਾਰ ਨੂੰ ਪੰਜਾਬ ਦੇ ਦੋ ਦਿਨਾਂ ਦੌਰੇ ‘ਤੇ ਆਉਣਗੇ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹਿਣਗੇ। ਉਹ ਜਲੰਧਰ ਦੇ ਸਪੋਰਟਸ ਕਾਲਜ ਤੋਂ ਸੂਬੇ ਵਿੱਚ ਇੱਕੋ ਸਮੇਂ 150 ਮੁਹੱਲਾ ਕਲੀਨਿਕ ਸ਼ੁਰੂ ਕਰਨਗੇ।
ਦੱਸਣਯੋਗ ਹੈ ਕਿ ਹਾਲ ਹੀ ਵਿੱਚ ਸੀਐਮ ਭਾਗਵੰਤ ਮਾਨ ਨੇ ਨਕੋਦਰ ਵਿੱਚ 283 ਕਰੋੜ ਰੁਪਏ ਦਾ ਵਿਕਾਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਜੱਚਾ-ਬੱਚਾ ਹਸਪਤਾਲ ਖੋਲ੍ਹਣ ਦੇ ਨਾਲ ਨਾਲ ਕਈ ਹੋਰ ਪ੍ਰੋਜੈਕਟਾਂ ਦੀ ਸੌਗਾਤ ਵੀ ਲੋਕਾਂ ਨੁੰ ਦਿੱਤੀ ਸੀ।ਪੰਜਾਬ ਪੁਲਿਸ ਨੂੰ 410 ਨਵੀਂਆਂ ਹਾਈਟੈਕ ਗੱਡੀਆਂ ਵੀ ਸੌਂਪੀਆਂ ਸਨ।
ਸੀਐਮ ਭਗਵੰਤ ਮਾਨ ਅੱਜ ਦੁਪਹਿਰ 2:15 ਵਜੇ ਆਦਮਪੁਰ ਏਅਰਪੋਰਟ ਪਹੁੰਚਣਗੇ। ਇੱਥੇ ਉਹ ਦਿੱਲੀ ਦੇ ਸੀਐਮ ਕੇਜਰੀਵਾਲ ਨਾਲ ਹੈਲੀਕਾਪਟਰ ਰਾਹੀਂ ਜਲੰਧਰ ਆਉਣਗੇ। ਚਾਰ ਵਜੇ ਉਹ ਮੋਹੱਲਾ ਕਲੀਨਿਕ ਦੀ ਸ਼ੁਰੂਆਤ ਕਰਨਗੇ। ਇਸ ਦੌਰਾਨ ਇੱਕ ਜਨ ਸਭਾ ਨੂੰ ਵੀ ਸੰਬੋਧਿਤ ਕੀਤਾ ਜਾਵੇਗਾ। ਪੰਜ ਵਜੇ ਉਹ ਜਾਲੰਧਰ ਤੋਂ ਲੁਧਿਆਣਾ ਰਵਾਨਾ ਹੋਣਗੇ। ਇੱਥੇ ਰਾਤ ਨੂੰ ਆਰਾਮ ਕਰਨਗੇ। ਉਧਰ, ਪੁਲਿਸ ਨੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ। ਨਗਰ ਨਿਗਮ ਦੀ ਸ਼ਨਿਚਰਵਾਰ ਨੂੰ ਛੁੱਟੀ ਰੱਦ ਕਰ ਦਿੱਤੀ ਗਈ ਹੈ।