ਪੰਜਾਬ ਨੈਸ਼ਨਲ ਬੈਂਕ ਦੇ ਸੇਵਾਮੁਕਤ ਮੈਨੇਜਰ ਨਾਲ 10 ਲੱਖ ਰੁਪਏ ਦੀ ਸਾਈਬਰ ਠੱਗੀ
ਖੰਨਾ, 7 ਅਗਸਤ, ਬੋਲੇ ਪੰਜਾਬ ਬਿਊਰੋ :
ਖੰਨਾ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਇੱਕ ਸੇਵਾਮੁਕਤ ਮੈਨੇਜਰ ਨਾਲ ਸਾਈਬਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਗੱਲਬਾਤ ਦੌਰਾਨ ਠੱਗਾਂ ਨੇ ਸੇਵਾਮੁਕਤ ਮੈਨੇਜਰ ਨੂੰ ਇਸ ਹੱਦ ਤੱਕ ਉਲਝਾ ਲਿਆ ਕਿ ਉਹ ਉਨ੍ਹਾਂ ਦੀ ਹਰ ਗੱਲ ਮੰਨ ਗਿਆ ਅਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਕਿਸੇ ਗਿਰੋਹ ਦੇ ਜਾਲ ਵਿੱਚ ਫਸ ਗਿਆ ਹੈ ਤਾਂ ਉਦੋਂ ਤੱਕ ਇਨ੍ਹਾਂ ਠੱਗਾਂ ਨੇ 10 ਲੱਖ ਰੁਪਏ ਟਰਾਂਸਫਰ ਕਰ ਲਏ ਹਨ।
ਜਦੋਂ ਤੱਕ ਸ਼ਿਕਾਇਤ ਸਾਈਬਰ ਸੈੱਲ ਕੋਲ ਪਹੁੰਚੀ, ਉਦੋਂ ਤੱਕ ਧੋਖੇਬਾਜ਼ ਵੱਖ-ਵੱਖ ਤਰੀਕਿਆਂ ਨਾਲ ਪੈਸੇ ਕਢਵਾਉਣ ‘ਚ ਕਾਮਯਾਬ ਹੋ ਚੁੱਕੇ ਸਨ। ਫਿਲਹਾਲ ਪੀੜਤ ਮੈਨੇਜਰ ਭੁਪਿੰਦਰ ਕੁਮਾਰ ਵਿੱਜ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਖੰਨਾ ਸਾਈਬਰ ਸੈੱਲ ਇਸ ਦੀ ਜਾਂਚ ਕਰ ਰਿਹਾ ਹੈ।