ਟਰੇਨ ਉੱਤੇ ਚੜ੍ਹਕੇ ਰੀਲ ਬਨਾਉਣ ਲੱਗਿਆ ਵਿਦਿਆਰਥੀ ਬਿਜਲੀ ਦੀਆਂ ਤਾਰਾਂ ਦੀ ਲਪੇਟ ‘ਚ ਆਉਣ ਕਾਰਨ ਬੁਰੀ ਤਰ੍ਹਾਂ ਝੁਲ਼ਸਿਆ

ਚੰਡੀਗੜ੍ਹ ਪੰਜਾਬ

ਟਰੇਨ ਉੱਤੇ ਚੜ੍ਹਕੇ ਰੀਲ ਬਨਾਉਣ ਲੱਗਿਆ ਵਿਦਿਆਰਥੀ ਬਿਜਲੀ ਦੀਆਂ ਤਾਰਾਂ ਦੀ ਲਪੇਟ ‘ਚ ਆਉਣ ਕਾਰਨ ਬੁਰੀ ਤਰ੍ਹਾਂ ਝੁਲ਼ਸਿਆ


ਹੁਸ਼ਿਆਰਪੁਰ, 6 ਅਗਸਤ, ਬੋਲੇ ਪੰਜਾਬ ਬਿਊਰੋ :


ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਟਾਂਡਾ ਉੜਮੁੜ ਦੇ ਰੇਲਵੇ ਸਟੇਸ਼ਨ ’ਤੇ ਸਕੂਲੀ ਵਿਦਿਆਰਥੀ ਖੜੀ ਟਰੇਨ ਉਪਰ ਚੜਕੇ ਰੀਲ ਬਨਾਉਣ ਲੱਗਿਆ। ਇਸ ਦੌਰਾਨ ਬਿਜਲੀ ਦੀਆਂ ਤਾਰਾਂ ਦੀ ਲਪੇਟ ‘ਚ ਆਉਣ ਕਾਰਨ ਇਕ ਨੌਜਵਾਨ ਬੁਰੀ ਤਰ੍ਹਾਂ ਝੁਲਸ ਗਿਆ।
ਗੰਭੀਰ ਰੂਪ ਵਿਚ ਝੁਲਸਣ ਕਾਰਨ ਨੌਜਵਾਨ ਨੂੰ ਸਿਵਲ ਹਸਪਤਾਲ ਟਾਂਡਾ ਉੜਮੁੜ ਵਿਖੇ ਦਾਖ਼ਲ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਨੌਜਵਾਨ ਦੀ ਹਾਲਤ ਗੰਭੀਰ ਦੇਖਦੇ ਹੋਇਆਂ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਹੈ।ਸੂਚਨਾ ਮਿਲਣ ‘ਤੇ ਪੁਲਿਸ ਮੌਕੇ ਤੇ ਪਹੁੰਚੀ ਤੇ ਅਗਲੀ ਕਾਰਵਾਈ ਜਾਰੀ ਹੈ।

Leave a Reply

Your email address will not be published. Required fields are marked *