ਤਖ਼ਤ ਪਟਨਾ ਸਾਹਿਬ ਵਿੱਚ ਮਾਤਾ ਸੁੰਦਰੀ ਨਿਵਾਸ ਦੇ ਲੈਂਟਰ ਦੀ ਸੇਵਾ
ਨਵੀਂ ਦਿੱਲੀ 1 ਅਗਸਤ ,ਬੋਲੇ ਪੰਜਾਬ ਬਿਊਰੋ :
ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪੂਰੇ ਸਹਿਯੋਗ ਨਾਲ ਤਖ਼ਤ ਪਟਨਾ ਸਾਹਿਬ ਵਿੱਚ ਬਣਨ ਵਾਲੇ ਮਾਤਾ ਸੁੰਦਰੀ ਐਨ ਆਰ ਆਈ ਨਿਵਾਸ ਦੇ ਪਹਿਲੇ ਲੈਂਟਰ ਦੀ ਸੇਵਾ ਅੱਜ ਸਮਾਪਤ ਹੋਈ। ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਦੀ ਮੌਜੂਦਗੀ ਵਿੱਚ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਦਲੀਪ ਸਿੰਘ ਜੀ ਦੇ ਅਰਦਾਸ ਕਰਨ ਤੋਂ ਬਾਅਦ ਲੈਂਟਰ ਸੇਵਾ ਸ਼ੁਰੂ ਕੀਤੀ ਗਈ। ਇਸ ਮੌਕੇ ‘ਤੇ ਤਖ਼ਤ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ, ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਸੰਪਰਦਾ ਦੇ ਬਾਬਾ ਸੁਖਵਿੰਦਰ ਸਿੰਘ, ਬਾਬਾ ਗੁਰਵਿੰਦਰ ਸਿੰਘ ਬਾਬਾ ਰਾਜਨ ਜੀ, ਕਾਰ ਸੇਵਾ ਦਿੱਲੀ ਦੇ ਬਾਬਾ ਗੁਰਨਾਮ ਸਿੰਘ ਜੀ, ਤਖ਼ਤ ਪਟਨਾ ਸਾਹਿਬ ਦੇ ਮਹਾਂਸਚਿਵ ਇੰਦਰਜੀਤ ਸਿੰਘ, ਮੈਂਬਰ ਰਾਜਾ ਸਿੰਘ, ਸੁਪਰਡੇਂਟ ਦਲਜੀਤ ਸਿੰਘ, ਮੈਨੇਜਰ ਹਰਜੀਤ ਸਿੰਘ ਸਮੇਤ ਹੋਰ ਪਤਵੰਤੀ ਸ਼ਖਸੀਅਤਾਂ ਮੌਜੂਦ ਸਨ।
ਤਖ਼ਤ ਪਟਨਾ ਸਾਹਿਬ ਕਮੇਟੀ ਦੇ ਮੁੱਖੀ ਜਗਜੋਤ ਸਿੰਘ ਸੋਹੀ, ਸੀਨੀਅਰ ਮੈਂਬਰ ਲਖਵਿੰਦਰ ਸਿੰਘ, ਗੁਰਵਿੰਦਰ ਸਿੰਘ, ਸਚਿਵ ਹਰਬੰਸ ਸਿੰਘ ਨੇ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਅਥਕ ਪ੍ਰਯਾਸਾਂ ਨਾਲ 100 ਕਮਰਿਆਂ ਦੇ ਮਾਤਾ ਸੁੰਦਰੀ ਐਨ ਆਰ ਆਈ ਨਿਵਾਸ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਸ਼੍ਰੀ ਜਗਜੋਤ ਸਿੰਘ ਸੋਹੀ, ਸ਼੍ਰੀ ਇੰਦਰਜੀਤ ਸਿੰਘ ਨੇ ਕਿਹਾ ਕਿ ਤਖ਼ਤ ਸਾਹਿਬ ਕਮੇਟੀ ਦੇ ਪ੍ਰਬੰਧਕਾਂ ਦੀ ਪੂਰੀ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਨਵੀਂ ਰਿਹਾਇਸ਼ ਸੰਗਤ ਲਈ ਤਿਆਰ ਕਰਵਾਈ ਜਾਵੇ ਤਾਂ ਕਿ ਸੰਗਤ ਨੂੰ ਤਖ਼ਤ ਸਾਹਿਬ ਆਗਮਨ ‘ਤੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ। ਇਸ ਲਈ ਕਾਰ ਸੇਵਾ ਬਾਬਾ ਭੂਰੀ ਜੀ, ਕਾਰ ਸੇਵਾ ਦਿੱਲੀ, ਕਾਰ ਸੇਵਾ ਪਟਿਆਲਾ ਵਾਲਿਆਂ ਦੁਆਰਾ ਤਖ਼ਤ ਸਾਹਿਬ ਕਮੇਟੀ ਦੇ ਪੂਰੇ ਸਹਿਯੋਗ ਨਾਲ ਪੂਰੇ ਜੋਰ ਸ਼ੋਰ ਨਾਲ ਨਵੀਆਂ ਰਿਹਾਇਸ਼ਾਂ ਦਾ ਨਿਰਮਾਣ ਕੰਮ ਕੀਤਾ ਜਾ ਰਿਹਾ ਹੈ।