ਰਾਜਿੰਦਰ ਸਿੰਘ ਚਾਨੀ ਨੂੰ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਵੱਲੋਂ ਸਮਾਜ ਸੇਵੀ ਕਾਰਜਾਂ ਲਈ ਬਿਹਤਰੀਨ ਸਮਾਜ ਸੇਵੀ ਵੱਜੋਂ ਸਨਮਾਨਿਤ ਕੀਤਾ

ਚੰਡੀਗੜ੍ਹ ਪੰਜਾਬ

ਪਰਿਵਾਰਕ ਸਾਂਝ ਵਧਾਉਣ, ਨੈਸ਼ਨਲ ਮੈਂਬਰਸ਼ਿਪ ਕਾਨਫਰੰਸ ਵਿੱਚ ਸ਼ਾਮਲ ਹੋਣ, ਅੰਗਦਾਨ ਮੁਹਿੰਮ ਲਈ ਰੈਲੀ ਆਯੋਜਿਤ ਕਰਨ, ਨੌਜਵਾਨਾਂ ਨੂੰ ਖੇਡਾਂ ਅਤੇ ਸਹਿ-ਵਿੱਦਿਅਕ ਕਿਰਿਆਵਾਂ ਲਈ ਉਤਸ਼ਾਹਿਤ ਕਰਨ ਅਤੇ ਕੈਂਸਰ ਜਾਗਰੂਕਤਾ ਸੈਮੀਨਾਰ ਆਯੋਜਿਤ ਕਰਨ ਲਈ ਵਿਸ਼ੇਸ਼ ਸਨਮਾਨ ਮਿਲਿਆ

ਰਾਜਪੁਰਾ 29 ਜੁਲਾਈ ,ਬੋਲੇ ਪੰਜਾਬ ਬਿਊਰੋ :


ਪਿਛਲੇ ਕਈ ਸਾਲਾਂ ਤੋਂ ਰਾਜਪੁਰਾ ਦੇ ਸਮਾਜ ਸੇਵਾ ਸੇਵਾ ਖੇਤਰ ਵਿੱਚ ਕਾਰਜ ਕਰ ਰਹੇ ਅਧਿਆਪਕ ਰਾਜਿੰਦਰ ਸਿੰਘ ਚਾਨੀ ਅਤੇ ਉਹਨਾਂ ਦੀ ਪਤਨੀ ਜਸਵੀਰ ਕੌਰ ਨੂੰ ਡਿਸਟ੍ਰਿਕਟ ਗਵਰਨਰ 2023-24 ਘਣਸ਼ਿਆਮ ਕਾਂਸਲ ਦੀ ਅਗਵਾਈ ਹੇਠ ਹੋਏ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਦੇ ਸ਼ੈਸ਼ਨ 2023-24 ਦੇ ਸਾਲਾਨਾ ਇਨਾਮ ਵੰਡ ਸਮਾਰੋਹ ਵਿੱਚ ਵੱਖ ਵੱਖ ਕੈਟੇਗਰੀ ਅਧੀਨ ਲਗਭਗ ਅੱਧਾ ਦਰਜਨ ਐਵਾਰਡਾਂ ਨਾਲ ਸਨਮਾਨਿਤ ਕੀਤਾ। ਇਸ ਸੰਬੰਧੀ ਰੋਟੇਰੀਅਨ ਰਾਜਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਸ ‘ਮੀਵਾਨ ਅਵਾਰਡ’ ਸਨਮਾਨ ਸਮਾਰੋਹ ਮੌਕੇ ਸੰਗਰੂਰ ਵਿਖੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ 100 ਤੋਂ ਵੱਧ ਕਲੱਬਾਂ ਦੇ ਆਹੁਦੇਦਾਰ, ਮੈਂਬਰ ਅਤੇ ਇਲਾਕੇ ਦੇ ਪਤਵੰਤੇ ਸੱਜਣ ਮੌਜੂਦ ਸਨ।
ਜਿਕਰਯੋਗ ਹੈ ਕਿ ਸ਼ੈਸ਼ਨ 2023-24 ਦੌਰਾਨ ਰਾਜਿੰਦਰ ਸਿੰਘ ਚਾਨੀ ਕੋਲ ਰੋਟਰੀ ਕਲੱਬ ਰਾਜਪੁਰਾ ਗ੍ਰੇਟਰ ਦੀ ਪ੍ਰਧਾਨਗੀ ਦੀ ਸੇਵਾ ਸੀ ਜਿਸ ਦੌਰਾਨ ਉਹਨਾਂ ਨੇ ਸਕੂਲ ਵਿੱਚ ਆਪਣੀ ਡਿਊਟੀ ਨਿਭਾਉਂਦਿਆਂ ਸਮੁਦਾਇ ਦੇ ਸਹਿਯੋਗ ਜਿੱਥੇ ਸਕੂਲ ਦੇ ਵਿਕਾਸ ਕਾਰਜ ਜਾਰੀ ਰੱਖੇ ਉੱਥੇ ਦਸਵੀ ਅਤੇ ਅੱਠਵੀਂ ਜਮਾਤ ਦੇ ਬੋਰਡ ਦੇ ਨਤੀਜਿਆਂ ਵਿੱਚ ਆਪਣੇ ਵਿਸ਼ੇ ਦਾ ਸੌ ਪ੍ਰਤੀਸ਼ਤ ਨਤੀਜਾ ਦਿੱਤਾ। ਇਸਦੇ ਨਾਲ ਹੀ ਰੋਟੇਰੀਅਨ ਵੱਜੋਂ ਪਿਛਲੇ ਸਾਲ ਆਏ ਹੜ੍ਹਾਂ ਸਮੇਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੱਛਰਾਂ ਤੋਂ ਬਚਾਉਣ ਲਈ ਨਗਰ ਕੌਂਸਲ ਰਾਜਪੁਰਾ ਦੇ ਵੱਲੋਂ ਸੌਂਪੇ ਦਵਾਈ ਦੇ ਛਿੜਕਾਅ ਦੇ ਸੇਵਾ ਕਾਰਜ ਨੂੰ ਵੀ ਬਾਖੂਬੀ ਨੇਪਰੇ ਚੜ੍ਹਾਇਆ। ਇਸਦੇ ਨਾਲ ਹੀ ਰਾਜਪੁਰਾ ਵਿਖੇ ਰੋਟਰੀ ਇੰਟਰਨੈਸ਼ਨਲ ਦੇ ਡਿਸਟ੍ਰਿਕਟ ਪ੍ਰੋਜੈਕਟ ਅੰਗਦਾਨ ਮਹਾਰੈਲੀ ਅਤੇ ਸੈਮੀਨਾਰ ਦਾ ਸਫਲ ਆਯੋਜਨ ਕੀਤਾ ਗਿਆ ਜਿਸ ਵਿੱਚ ਦਿੱਲੀ ਅਤੇ ਹੋਰ ਰਾਜਾਂ ਦੇ ਰੋਟੇਰੀਅਨ ਸ਼ਾਮਲ ਹੋਏ। ਇਸ ਮੌਕੇ ਅੰਗਦਾਨ ਜਾਗਰੂਕਤਾ ਲਈ ਨਾਟਕ ਵੀ ਖੇਡਿਆ ਗਿਆ। ਰੋਟਰੀ ਇੰਟਰਨੈਸ਼ਨਲ ਵੱਲੋਂ ਕੈਂਸਰ ਜਾਗਰੂਕਤਾ ਲਈ ਕੀਤੇ ਜਾ ਰਹੇ ਪ੍ਰੋਜੈਕਟਾਂ ਵਿੱਚ ਰਾਜਪੁਰਾ ਵਿਖੇ ਔਰਤਾਂ ਦੇ ਕੈਂਸਰਾਂ ਬਾਰੇ ਜਾਗਰੂਕਤਾ ਸੈਮੀਨਾਰ ਕੀਤਾ ਗਿਆ। ਰਾਜਿੰਦਰ ਸਿੰਘ ਚਾਨੀ ਵੱਲੋਂ ਬਤੌਰ ਪ੍ਰਧਾਨ ਖੇਡਾਂ ਵਿੱਚ ਵਧੀਆ ਕਾਰਜ ਕਰਨ ਵਾਲੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਮੌਕੇ ਸਨਮਾਨਿਤ ਕਰਨਾ, ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸੈਮੀਨਾਰ ਆਯੋਜਿਤ ਕਰਨਾ ਅਤੇ ਸਕੂਲ ਦੇ ਲਈ ਰਿਕਸ਼ਾ ਰੇਹੜੀ ਦੇਣ ਵਰਗੇ ਮਹੱਤਵਪੂਰਨ ਪ੍ਰਾਜੈਕਟ ਕੀਤੇ ਗਏ ਸਨ।
ਇਸ ਤੋਂ ਇਲਾਵਾ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਡਿਸਟ੍ਰਿਕਟ ਗਵਰਨਰ ਘਣਸ਼ਿਆਮ ਕਾਂਸਲ ਨੇ ਕਿਹਾ ਕਿ ਸ਼ੈਸ਼ਨ 2023-23 ਦੌਰਾਨ ਰਾਜਿੰਦਰ ਸਿੰਘ ਚਾਨੀ ਨੇ ਨਾ ਕੇਵਲ ਡਿਸਟ੍ਰਿਕਟ ਦੀਆਂ ਸਾਰੀਆਂ ਇੰਟਰਸਿਟੀ ਅਤੇ ਕਾਨਫਰੰਸ ਵਿੱਚ ਭਾਗ ਤਾਂ ਹੀ ਲਿਆ ਸਗੋਂ ਰਾਸ਼ਟਰੀ ਪੱਧਰ ਤੇ ਆਗਰਾ ਵਿੱਚ ਹੋਈ ਰਾਸ਼ਟਰੀ ਮੈਂਬਰਸ਼ਿਪ ਕਾਨਫਰੰਸ ਵਿੱਚ ਵੀ ਆਪਣੀ ਸ਼ਮੂਲੀਅਤ ਦਰਜ ਕਰਵਾਈ ਜਿੱਥੇ ਆਪਣੇ ਵਿਚਾਰਾਂ ਨਾਲ ਸਭ ਨੂੰ ਪ੍ਰਭਾਵਿਤ ਕੀਤਾ। ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਦੇ ਸਾਲਾਨਾ ਇਨਾਮ ਵੰਡ ਸਮਾਰੋਹ 2023-24 ਦੌਰਾਨ ਰੋਟਰੀ ਦਾ ਵਿਸ਼ੇਸ਼ ਐਵਾਰਡ ਰੋਟਰੀ ਯੂਥ ਲੀਡਰਸ਼ਿਪ ਐਵਾਰਡ ਲਈ ਵੀ ਬੈਸਟ ਪ੍ਰਧਾਨ ਦੀ ਕੈਟੇਗਰੀ ਵਿੱਚ ਵੀ ਰੋਟੇਰੀਅਨ ਰਾਜਿੰਦਰ ਸਿੰਘ ਚਾਨੀ ਨੂੰ ਡਿਸਟ੍ਰਿਕਟ ਗਵਰਨਰ 2023-23 ਘਣਸ਼ਿਆਮ ਕਾਂਸਲ ਨੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡਿਸਟ੍ਰਿਕਟ ਗਵਰਨਰ 2024-25 ਡਾਕਟਰ ਸੰਦੀਪ ਚੌਹਾਨ, ਡਿਸਟ੍ਰਿਕਟ ਗਵਰਨਰ 2025-26 ਭੂਪੇਸ਼ ਮਹਿਤਾ, ਡਿਸਟ੍ਰਿਕਟ ਗਵਰਨਰ 2026-27 ਅਮਿਤ ਸਿੰਗਲਾ ਸਮਾਣਾ, ਕੋਮਲ ਕਾਂਸਲ ਸੁਨਾਮ, ਦਵਿੰਦਰ ਪਾਲ ਸਿੰਘ ਡਿੰਪੀ ਮਾਨਸਾ, ਰੋਟੇਰੀਅਨ ਨਵੀਨ ਗਰਗ ਸੁਨਾਮ, ਵਿਪੁਲ ਮਿੱਤਲ ਰਾਜਪੁਰਾ, ਸੰਜੀਵ ਮਿੱਤਲ ਰਾਜਪੁਰਾ, ਲਲਿਤ ਕੁਮਾਰ ਅਤੇ ਹੋਰ ਰੋਟੇਰੀਅਨ ਹਾਜਰ ਸਨ।

Leave a Reply

Your email address will not be published. Required fields are marked *