ਨਿਸ਼ਾਨ ਸਾਹਿਬ ਦੇ ਰੰਗ ਨੂੰ ਲੈ ਕੇ ਹੁਕਮ ਜਾਰੀ

ਚੰਡੀਗੜ੍ਹ ਪੰਜਾਬ

ਨਿਸ਼ਾਨ ਸਾਹਿਬ ਦੇ ਰੰਗ ਨੂੰ ਲੈ ਕੇ ਹੁਕਮ ਜਾਰੀ


ਅੰਮ੍ਰਿਤਸਰ, 29 ਜੁਲਾਈ, ਬੋਲੇ ਪੰਜਾਬ ਬਿਊਰੋ :


ਪੰਜ ਸਿੰਘ ਸਾਹਿਬਾਨ ਨੇ ਗੁਰਦੁਆਰਾ ਸਾਹਿਬ ‘ਚ ਚੜ੍ਹਾਏ ਜਾਣ ਵਾਲੇ ਨਿਸ਼ਾਨ ਸਾਹਿਬ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਅਸਲ ਵਿੱਚ ਐਸ.ਜੀ.ਪੀ.ਸੀ. ਧਰਮ ਪ੍ਰਚਾਰ ਕਮੇਟੀ ਨੇ ਇੱਕ ਸਰਕੂਲਰ ਜਾਰੀ ਕਰਕੇ ਨਿਸ਼ਾਨ ਸਾਹਿਬ ਦੇ ਪਹਿਰਾਵੇ ਦਾ ਰੰਗ ਬਦਲਣ ਦੇ ਹੁਕਮ ਜਾਰੀ ਕੀਤੇ ਹਨ।
ਭਗਵਾ ਰੰਗ ਹਟਾ ਕੇ ਇਸ ਦੀ ਥਾਂ ਬਸੰਤੀ ਰੰਗ ਦੇ ਪਹਿਰਾਵੇ ਦਾ ਨਿਸ਼ਾਨ ਸਾਹਿਬ ਲਗਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਜਾਰੀ ਹੁਕਮਾਂ ‘ਚ ਕਿਹਾ ਗਿਆ ਹੈ ਕਿ ਨਿਸ਼ਾਨ ਸਾਹਿਬ ਦੇ ਪਹਿਰਾਵੇ ਦਾ ਰੰਗ ਬਸੰਤੀ ਜਾਂ ਸੁਰਮਈ ਹੋਣਾ ਚਾਹੀਦਾ ਹੈ ਕਿਉਂਕਿ ਕੇਸਰੀ ਰੰਗ ‘ਚ ਭਗਵੇਂ ਰੰਗ ਦਾ ਭੁਲੇਖਾ ਪੈਂਦਾ ਹੈ।

Leave a Reply

Your email address will not be published. Required fields are marked *