ਰਜਵਾਹੇ ‘ਚ ਦਰਾੜ ਪੈਣ ਕਾਰਨ 50 ਏਕੜ ਤੋਂ ਵੱਧ ਝੋਨੇ ਦੀ ਫਸਲ ਪਾਣੀ ‘ਚ ਡੁੱਬੀ
ਬਾਘਾਪੁਰਾਣਾ, 29 ਜੁਲਾਈ, ਬੋਲੇ ਪੰਜਾਬ ਬਿਊਰੋ :
ਮੋਗਾ ਜ਼ਿਲ੍ਹੇ ਤੋਂ ਫਸਲਾਂ ‘ਚ ਪਾਣੀ ਭਰਨ ਦੀ ਖਬਰ ਆਈ ਹੈ। ਮੋਗਾ ਦੀ ਬਾਘਾਪੁਰਾਣਾ ਸਬ ਡਵੀਜ਼ਨ ‘ਚ ਬੀਤੀ ਰਾਤ 12 ਵਜੇ ਦੇ ਕਰੀਬ ਮੰਦਰ ਨੇੜੇ ਪੁਲ ਦੇ ਨਾਲ-ਨਾਲ ਰਜਵਾਹੇ ‘ਚ 15 ਫੁੱਟ ਦੀ ਦਰਾਰ ਆ ਗਈ। ਜਿਸ ਕਾਰਨ 50 ਏਕੜ ਤੋਂ ਵੱਧ ਝੋਨੇ ਦੀ ਫਸਲ ਪਾਣੀ ‘ਚ ਡੁੱਬ ਗਈ।
ਮੌਕੇ ’ਤੇ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਰਜਵਾਹੇ ਦੀ ਪਟੜੀ ਵੱਲ ਧਿਆਨ ਨਾ ਦੇਣ ਕਾਰਨ ਇਹ ਟੁੱਟ ਗਈ, ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਰਜਵਾਹੇ ਦੀ ਪਟੜੀ ਕਈ ਥਾਵਾਂ ਤੋਂ ਨੁਕਸਾਨੀ ਹੋਈ ਹੈ। ਜੇਕਰ ਵਿਭਾਗ ਨੇ ਧਿਆਨ ਨਾ ਦਿੱਤਾ ਤਾਂ ਇਹ ਕਿਸੇ ਵੀ ਸਮੇਂ ਕਿਸੇ ਹੋਰ ਥਾਂ ‘ਤੋਂ ਵੀ ਟੁੱਟ ਸਕਦਾ ਹੈ।