ਨਵੀਂ ਦਿੱਲੀ, 28 ਜੁਲਾਈ,ਬੋਲੇ ਪੰਜਾਬ ਬਿਊਰੋ :
ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਇਤਿਹਾਸ ਰਚਦੇ ਹੋਏ ਭਾਰਤ ਲਈ ਓਲੰਪਿਕ 2024 ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਕਾਂਸੀ ਦਾ ਤਗਮਾ ਜਿੱਤਿਆ ਹੈ। ਮਨੂ ਭਾਕਰ ਨਿਸ਼ਾਨੇਬਾਜ਼ੀ ਵਿੱਚ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ।
ਮਨੂ ਭਾਕਰ ਦਾ ਇਹ ਦੂਜਾ ਓਲੰਪਿਕ ਹੈ। ਉਸਨੇ ਆਖਰੀ ਟੋਕੀਓ ਓਲੰਪਿਕ 2020 ਵਿੱਚ ਆਪਣੀ ਸ਼ੁਰੂਆਤ ਕੀਤੀ ਸੀ।ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਵਧਾਈ ਦਿੱਤੀ ਹੈ। ਉਹਨਾਂ ਨੇ ਲਿਖਿਆ ਕਿ ‘ਇੱਕ ਇਤਿਹਾਸਕ ਤਮਗਾ! ਪੈਰਿਸ ਓਲਪਿੰਕ 2024 ਵਿੱਚ ਭਾਰਤ ਲਈ ਪਹਿਲਾ ਤਮਗਾ ਜਿੱਤਣ ਲਈ ਮਨੂ ਭਾਕਰ ਨੂੰ ਵਧਾਈਆਂ। ਕਾਂਸੀ ਦੇ ਤਗਮੇ ਲਈ ਵਧਾਈ। ਇਹ ਸਫਲਤਾ ਹੋਰ ਵੀ ਖਾਸ ਹੈ ਕਿਉਂਕਿ ਉਹ ਭਾਰਤ ਲਈ ਨਿਸ਼ਾਨੇਬਾਜ਼ੀ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਇੱਕ ਸ਼ਾਨਦਾਰ ਪ੍ਰਾਪਤੀ।’