ਰੂਸ ਵੱਲੋਂ ਜ਼ਬਰਦਸਤੀ ਜੰਗ ਵਿੱਚ ਭੇਜੇ ਭਾਰਤੀ ਨੌਜਵਾਨ ਦੀ ਮੌਤ

ਚੰਡੀਗੜ੍ਹ ਪੰਜਾਬ

ਰੂਸ ਵੱਲੋਂ ਜ਼ਬਰਦਸਤੀ ਜੰਗ ਵਿੱਚ ਭੇਜੇ ਭਾਰਤੀ ਨੌਜਵਾਨ ਦੀ ਮੌਤ


ਚੰਡੀਗੜ੍ਹ, 28 ਜੁਲਾਈ, ਬੋਲੇ ਪੰਜਾਬ ਬਿਊਰੋ :


ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਮਟੌਰ ਦੇ ਰਹਿਣ ਵਾਲੇ 22 ਸਾਲਾ ਰਵੀ ਦੀ ਰੂਸ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਾਸਕੋ (ਰੂਸ) ਸਥਿਤ ਭਾਰਤੀ ਦੂਤਾਵਾਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਰਸ਼ੀਅਨ ਟਰਾਂਸਪੋਰਟ ਵਿੱਚ ਕੰਮ ਕਰਨ ਗਿਆ ਸੀ ਪਰ ਉਸ ਨੂੰ ਜ਼ਬਰਦਸਤੀ ਜੰਗ ਵਿੱਚ ਭੇਜ ਦਿੱਤਾ ਗਿਆ। ਉਸ ਨੂੰ ਰੂਸੀ ਫੌਜ ਦੀ ਵਰਦੀ ‘ਚ ਦੇਖਿਆ ਗਿਆ ਸੀ।
ਇਸ ਮਾਮਲੇ ਸਬੰਧੀ ਮ੍ਰਿਤਕ ਰਵੀ ਦੇ ਭਰਾ ਅਜੈ ਦੀ ਏਜੰਸੀ ਨਾਲ ਕਾਫੀ ਸਮੇਂ ਤੋਂ ਗੱਲਬਾਤ ਚੱਲ ਰਹੀ ਸੀ। ਇਹ ਖੁਲਾਸਾ ਉਸ ਦੇ ਭਰਾ ਦੀ ਅੰਬੈਸੀ ਤੋਂ ਚੱਲ ਰਹੀ ਪੁੱਛਗਿੱਛ ਦੇ ਆਧਾਰ ‘ਤੇ ਹੋਇਆ ਹੈ। ਮ੍ਰਿਤਕ ਰਵੀ ਦੇ ਭਰਾ ਅਜੈ ਨੇ ਦੱਸਿਆ ਕਿ ਅੰਬੈਸੀ ਨੇ ਉਸ ਨੂੰ ਕਿਹਾ ਹੈ ਕਿ ਉਹ ਮ੍ਰਿਤਕ ਦੀ ਮੌਤ ਦੀ ਪੁਸ਼ਟੀ ਕਰਨ ਲਈ ਉਸ ਦੀ ਮਾਂ ਦਾ ਡੀਐਨਏ ਟੈਸਟ ਕਰਵਾਉਣਾ ਚਾਹੁੰਦੇ ਹਨ ਪਰ ਉਸ ਦੀ ਮਾਂ ਦੀ ਮੌਤ ਹੋ ਚੁੱਕੀ ਹੈ। ਇਸ ਲਈ ਉਸ ਨੇ ਦੂਤਘਰ ਨੂੰ ਬੇਨਤੀ ਕੀਤੀ ਹੈ ਕਿ ਉਹ ਉਸ ਦੀ ਮਾਂ ਦੀ ਬਜਾਏ ਉਸ ਦਾ ਡੀਐਨਏ ਟੈਸਟ ਕਰ ਸਕਦੇ ਹਨ।
ਅਜੇ ਨੇ ਦੱਸਿਆ ਕਿ ਉਸ ਦਾ ਭਰਾ ਰਵੀ ਟਰਾਂਸਪੋਰਟ ਦਾ ਕੰਮ ਕਰਨ ਲਈ 13 ਜਨਵਰੀ 2024 ਨੂੰ ਰੂਸ ਗਿਆ ਸੀ। ਉਸ ਦਾ ਪਰਿਵਾਰ ਰਵੀ ਦੇ ਸੰਪਰਕ ਵਿਚ ਸੀ ਪਰ ਇਸ ਤੋਂ ਬਾਅਦ ਉਸ ਦੇ ਭਰਾ ਨੂੰ ਰੂਸ ਦੀ ਸਰਹੱਦ ‘ਤੇ ਜੰਗ ਲਈ ਭੇਜ ਦਿੱਤਾ ਗਿਆ ਹੈ। ਕੁਝ ਦਿਨਾਂ ਬਾਅਦ ਉਸ ਨੂੰ ਰੂਸੀ ਫੌਜ ਦੀ ਵਰਦੀ ‘ਚ ਵੀ ਦੇਖਿਆ ਗਿਆ। ਉਸ ਨੇ ਦੱਸਿਆ ਕਿ 12 ਮਾਰਚ ਤੱਕ ਉਸ ਦੀ ਭਰਾ ਨਾਲ ਗੱਲ ਹੋਈ।
ਉਸ ਨੇ ਕਿਹਾ ਕਿ ਫੌਜ ਦੇ ਜਵਾਨਾਂ ਨੇ ਉਸ ਦੇ ਭਰਾ ਨੂੰ ਕਿਹਾ ਕਿ ਜਾਂ ਤਾਂ ਫਰੰਟ ਲਾਈਨ ‘ਤੇ ਜੰਗ ਲੜੋ ਨਹੀਂ ਤਾਂ ਉਸ ਨੂੰ 10 ਸਾਲ ਦੀ ਜੇਲ ਹੋਵੇਗੀ। ਉਸ ਨੂੰ ਫੋਨ ਰਾਹੀਂ ਰਵੀ ਦੀ ਮੌਤ ਦੀ ਸੂਚਨਾ ਮਿਲੀ। ਉਸ ਦੀ ਕੇਂਦਰ ਅਤੇ ਸੂਬਾ ਸਰਕਾਰ ਤੋਂ ਮੰਗ ਹੈ ਕਿ ਉਸ ਦੇ ਭਰਾ ਦੀ ਲਾਸ਼ ਭਾਰਤ ਭੇਜੀ ਜਾਵੇ।

Leave a Reply

Your email address will not be published. Required fields are marked *