ਮੋਹਾਲੀ, 29 ਫਰਵਰੀ,ਬੋਲੇ ਪੰਜਾਬ ਬਿਓਰੋ:
ਨਿਵੇਦਿਤਾ ਟਰੱਸਟ, ਸਪਤ ਸਿੰਧੂ ਫੋਰਮ ਵੱਲੋਂ ਆਯੋਜਿਤ ਸਪਤ ਸਿੰਧੂ ਲਿਟ ਫੈਸਟ, 24 ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਸਮਾਪਤ ਹੋ ਗਿਆ। ਇਸ ਮੌਕੇ ਸਮਾਜ ਵਿੱਚ ਆਪਣੇ-ਆਪਣੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਵਿੱਚ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੂੰ “ਸਪਤ ਸਿੰਧੂ ਸ਼੍ਰੋਮਣੀ ਪੁਰਸਕਾਰ” ਨਾਲ ਸਨਮਾਨਿਤ ਕੀਤਾ ਗਿਆ।
ਸੈਸ਼ਨ ਦੇ ਮੁੱਖ ਮਹਿਮਾਨ ਡਾ. ਐਚ.ਆਰ.ਗੰਧਾਰ ਜਦਕਿ ਮਹਿਮਾਨ ਬਾਬਾ ਕਸ਼ਮੀਰਾ ਸਿੰਘ ਸਨ। ਇਸ ਸੈਸ਼ਨ ਦੇ ਪੈਨਲਿਸਟ ਡਾ. ਜਗਦੀਸ਼ ਸਿੰਘ ਅਤੇ ਡਾ. ਅਲੰਕਾਰ ਸਨ। ਜਥੇਦਾਰ ਡਾ. ਹਰਪ੍ਰੀਤ ਸਿੰਘ ਨੇ ਸੈਸ਼ਨ ਦੀ ਪ੍ਰਧਾਨਗੀ ਕੀਤੀ। ਡਾ. ਯੋਗਰਾਜ ਸੈਸ਼ਨ ਦੇ ਬੁਲਾਰੇ ਸਨ।
ਡਾ. ਕਟਾਰੀਆ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਇੱਥੇ ਸਨਮਾਨਿਤ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਮੈਂ ਇਸ ਯੂਨੀਵਰਸਿਟੀ ਦਾ ਸਾਬਕਾ ਵਿਦਿਆਰਥੀ ਹਾਂ। ਉਨ੍ਹਾਂ ਕਿਹਾ ਕਿ ਗੁਰਬਾਣੀ ਨੂੰ ਪੂਰੀ ਤਰ੍ਹਾਂ ਸਮਝਣ ਨਾਲ ਹੀ ਭਾਰਤੀ ਫਲਸਫੇ ਨੂੰ ਜਾਣਿਆ ਜਾ ਸਕਦਾ ਹੈ ਅਤੇ ਇਸ ਲਈ ਸੰਸਕ੍ਰਿਤ ਦੀ ਲੋੜ ਹੈ। ਪੱਛਮੀ ਸੱਭਿਅਤਾ ਦਾ ਪਾਲਣ ਕਰਨ ਦੀ ਬਜਾਏ ਸਾਨੂੰ ਆਪਣੇ ਪੁਰਾਤਨ ਸੱਭਿਆਚਾਰ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਇਸ ਨੂੰ ਕਿਸੇ ਵੀ ਤਰ੍ਹਾਂ ਆਧੁਨਿਕ ਸੱਭਿਅਤਾ ਨਾਲੋਂ ਨੀਵਾਂ ਨਹੀਂ ਸਮਝਣਾ ਚਾਹੀਦਾ।
ਇਸ ਮੌਕੇ ਸਾਬਕਾ ਵੀ.ਸੀ. ਪ੍ਰੋ. ਬੀ ਐਸ ਘੁੰਮਣ, ਪ੍ਰੋ: ਮੁਕੇਸ਼ ਅਰੋੜਾ, ਸ਼. ਅਸ਼ਵਨੀ ਸੇਖੜੀ, ਪ੍ਰੋ. ਜਤਿੰਦਰ ਗਰੋਵਰ, ਸ਼. ਵਰਿੰਦਰ ਗਰਗ, ਸ੍ਰ. ਸੁੱਖੀ ਚਾਹਲ (ਅਮਰੀਕਾ), ਸ. ਮਦੀਪ ਅਗਰਵਾਲ ਆਦਿ ਹਾਜ਼ਰ ਸਨ।