ਪਠਾਨਕੋਟ, 24 ਜੁਲਾਈ, ਬੋਲੇ ਪੰਜਾਬ ਬਿਊਰੋ :
ਜ਼ਿਲ੍ਹਾ ਪਠਾਨਕੋਟ ਅਧੀਨ ਪੈਂਦੇ ਇੱਕ ਪਿੰਡ ਵਿੱਚ ਕੁਝ ਸ਼ੱਕੀ ਵਿਅਕਤੀਆਂ ਦੇ ਮਿਲਣ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਠਾਨਕੋਟ ‘ਚ 7 ਸ਼ੱਕੀ ਵਿਅਕਤੀ ਦੇਖੇ ਗਏ ਹਨ, ਜਿਸ ਤੋਂ ਬਾਅਦ ਪੁਲਸ ਨੇ ਉਕਤ ਇਲਾਕੇ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸੀਮਾ ਦੇਵੀ ਪਤਨੀ ਤਰਸੇਮ ਸਿੰਘ ਪਠਾਨੀਆ ਵਾਸੀ ਪਿੰਡ ਫੰਗਟੋਲੀ, ਥਾਣਾ ਮਾਮੂਨ ਕੈਂਟ, ਜ਼ਿਲ੍ਹਾ ਪਠਾਨਕੋਟ ਨੇ ਦੱਸਿਆ ਹੈ ਕਿ ਉਸ ਨੇ ਆਪਣੇ ਘਰ ਦੇ ਪਿੱਛੇ ਜੰਗਲ ਵਿੱਚੋਂ 7 ਸ਼ੱਕੀ ਦਾੜ੍ਹੀ ਵਾਲੇ ਵਿਅਕਤੀਆਂ ਨੂੰ ਸਾਦੇ ਕੱਪੜਿਆਂ ਵਿੱਚ ਅਤੇ ਬੈਗ ਪਾਏ ਹੋਏ ਦੇਖਿਆ।
ਉਕਤ ਸ਼ੱਕੀ ਵਿਅਕਤੀਆਂ ਨੇ ਔਰਤ ਤੋਂ ਪੀਣ ਲਈ ਪਾਣੀ ਮੰਗਿਆ ਅਤੇ ਪਾਣੀ ਪੀਣ ਤੋਂ ਬਾਅਦ ਉਕਤ ਸ਼ੱਕੀ ਮੁੜ ਜੰਗਲ ਵੱਲ ਚਲੇ ਗਏ। ਦੱਸ ਦਈਏ ਕਿ ਉਕਤ ਔਰਤ ਦਾ ਘਰ ਉਪਰੋਕਤ ਪਿੰਡ ਦੇ ਬਾਹਰਵਾਰ ਹੈ ਅਤੇ ਨੇੜੇ ਹੀ 2-3 ਘਰ ਹਨ। ਉਸ ਦੇ ਘਰ ਦੇ ਪਿੱਛੇ ਜੰਗਲ ਹੈ। ਇਸ ਤੋਂ ਬਾਅਦ ਔਰਤ ਨੇ ਸਥਾਨਕ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ। ਫਿਲਹਾਲ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਅਤੇ ਇਲਾਕੇ ਦੇ ਹਰ ਕੋਨੇ ਦੀ ਤਲਾਸ਼ੀ ਲਈ ਜਾ ਰਹੀ ਹੈ।