ਬਠਿੰਡਾ 23 ਜੁਲਾਈ ,ਬੋਲੇ ਪੰਜਾਬ ਬਿਊਰੋ :
ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਆਗੂਆਂ ਮੱਖਣ ਵਾਹਿਦਪੁਰੀ, ਅਨਿਲ ਕੁਮਾਰ ਬਰਨਾਲਾ,ਬਲਰਾਜ ਸਿੰਘ ਮੌੜ, ਕਿਸ਼ੋਰ ਚੰਦ ਗਾਜ, ਲਖਬੀਰ ਭਾਗੀਵਾਂਦਰ,ਸੁਖਮੰਦਰ ਧਾਲੀਵਾਲ,ਕੁਲਵਿੰਦਰ ਸਿੰਘ, ਵੀਰ ਸਿੰਘ,ਸੁਖਚੈਨ ਸਿੰਘ,ਮੱਖਣ ਖਣਗਵਾਲ,ਗੁਰਜੰਟ ਮਾਨ,ਹਰਨੇਕ ਗਹਿਰੀ,ਦਰਸ਼ਨ ਸ਼ਰਮਾ, ਧਰਮ ਸਿੰਘ ਕੋਠਾ ਗੁਰੂ,ਪਰਮ ਚੰਦ ਬਠਿੰਡਾ, ਗੁਰਮੀਤ ਸਿੰਘ ਭੋਡੀਪੁਰਾ, ਜੀਤਰਾਮ ਦੋਦੜਾ, ਜਗਦੇਵ ਲਹਿਰਾ,ਨੇ ਕਿਹਾ ਕਿ ਅਰਜਨ ਸਿੰਘ ਸਰਾਂ ਪਿੰਡ ਕੋਟ ਬਖਤੂ ਜਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਸੀ।ਜੋ ਕਿ ਬਤੌਰ ਪੰਪ ਆਪਰੇਟਰ ਪਿੰਡ ਮਲਕਾਣਾ ਵਿਖੇ ਡਿਊਟੀ ਕਰਦਾ ਸੀ ਉਹਨਾਂ ਦੀ ਪਿਛਲੇ ਦਿਨੀ ਹੋਈ ਬੇਵਕਤੀ ਮੌਤ ਦੇ ਉੱਤੇ ਜਥੇਬੰਦੀ ਵੱਲੋਂ ਉਹਨਾਂ ਦੇ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ ਆਗੂਆਂ ਨੇ ਕਿਹਾ ਕਿ ਅਰਜਨ ਸਰਾਂ ਜਥੇਬੰਦੀ ਦਾ ਜਿਲਾ ਬਠਿੰਡਾ ਦਾ ਮੀਤ ਪ੍ਰਧਾਨ ਦੇ ਅਹੁਦੇ ਦੇ ਉੱਤੇ ਬੜੀ ਤਨਦੇਹੀ ਨਾਲ ਕੰਮ ਕਰਦਾ ਆ ਰਿਹਾ ਸੀ ਸਰਾਂ ਮੁਲਾਜ਼ਮਾਂ ਨਾਲ ਸਦਾ ਮਿਲਣਸਾਰ ਅਤੇ ਸਦਾ ਹੱਸ ਮੁੱਖ ਰਹਿਣ ਵਾਲਾ ਸਾਥੀ ਸੀ ਪਰ ਅਨਹੋਣੀ ਨੂੰ ਇਹ ਸਭ ਮਨਜ਼ੂਰ ਨਹੀਂ ਸੀ ਆਗੂਆਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਅਰਜਨ ਸਰਾਂ ਨੂੰ ਸਰਧਾਂਜਲੀ ਦਿੱਤੀ ਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਮਾਲਕ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਕਸ਼ੇ ਜਿਲਾ ਆਗੂਆਂ ਨੇ ਦੱਸਿਆ ਕਿ ਅਰਜਨ ਸਿੰਘ ਸਰਾਂ ਦੀ ਆਤਮਾ ਦੀ ਸ਼ਾਂਤੀ ਲਈ ਰੱਖਿਆ ਸਹਿਜ ਪਾਠ ਦਾ ਭੋਗ 28 ਜੁਲਾਈ ਦਿਨ ਐਤਵਾਰ ਨੂੰ ਦਪਿਹਰ 12-30 ਵਜੇ ਗੁਰਦੁਆਰਾ ਹਰਸਹਾਏ ਸਾਹਿਬ ਉਹਨਾਂ ਦੇ ਪਿੰਡ ਕੋਟ ਬਖਤੂ ਜਿਲ੍ਹਾ ਬਠਿੰਡਾ ਵਿਖੇ ਪਾਇਆ ਜਾਵੇਗਾ।
ਜਾਰੀ ਕਰਤਾ:- ਜ਼ਿਲ੍ਹਾ ਆਗੂ ਕਿਸ਼ੋਰ ਚੰਦ ਗਾਜ