ਨਵੀਂ ਦਿੱਲੀ, 23 ਜੁਲਾਈ, ਬੋਲੇ ਪੰਜਾਬ ਬਿਊਰੋ :
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣਾ 7ਵਾਂ ਬਜਟ ਪੇਸ਼ ਕੀਤਾ ਹੈ। ਆਮ ਆਦਮੀ ਨੂੰ ਇਸ ਬਜਟ ਤੋਂ ਕਾਫੀ ਉਮੀਦਾਂ ਹਨ। ਵਿੱਤ ਮੰਤਰੀ ਨੇ ਇਸ ਬਜਟ ਵਿੱਚ ਕਈ ਵੱਡੇ ਐਲਾਨ ਕੀਤੇ ਹਨ। ਪਰ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਕੇਂਦਰਿਤ ਸਨ ਕਿ ਇਸ ਵਾਰ ਕੀ ਸਸਤਾ ਹੋਇਆ ਹੈ। ਇਸ ਵਾਰ ਵੱਡੇ ਐਲਾਨ ਕਰਦੇ ਹੋਏ ਵਿੱਤ ਮੰਤਰੀ ਨੇ ਮੋਬਾਈਲ ਫੋਨ ਸਸਤੇ ਕਰਨ ਦਾ ਐਲਾਨ ਕੀਤਾ ਹੈ।
ਕੈਂਸਰ ਦੀ ਦਵਾਈ ਵੀ ਸਸਤੀ ਕੀਤੀ ਗਈ। ਲਿਥੀਅਮ ਆਇਨ ਬੈਟਰੀਆਂ ਨੂੰ ਸਸਤਾ ਕਰਨ ਦਾ ਐਲਾਨ ਕੀਤਾ ਗਿਆ ਹੈ। ਜਿਸ ਦਾ ਮਤਲਬ ਹੈ ਕਿ ਇਲੈਕਟ੍ਰਿਕ ਵਾਹਨ ਵੀ ਸਸਤੇ ਹੋ ਸਕਦੇ ਹਨ। ਨਾਲ ਹੀ ਦਰਾਮਦ ਕੀਤੇ ਗਹਿਣਿਆਂ ਨੂੰ ਸਸਤਾ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ।
ਕੈਂਸਰ ਦੇ ਇਲਾਜ ਲਈ ਤਿੰਨ ਹੋਰ ਦਵਾਈਆਂ ‘ਤੇ ਕਸਟਮ ਛੋਟ ਦਿੱਤੀ ਗਈ ਹੈ।
ਮੋਬਾਈਲ ਫੋਨ, ਸਬੰਧਤ ਪਾਰਟਸ, ਚਾਰਜਰਾਂ ‘ਤੇ ਕਸਟਮ ਡਿਊਟੀ ਘਟਾਈ ਗਈ ਹੈ
ਐਕਸਰੇ ਟਿਊਬ ‘ਤੇ ਛੋਟ ਦਿੱਤੀ ਗਈ ਹੈ।
ਮੋਬਾਈਲ ਫੋਨ ਅਤੇ ਚਾਰਜਰਾਂ ‘ਤੇ ਡਿਊਟੀ 15% ਘਟਾਈ ਗਈ ਹੈ।
25 ਮਹੱਤਵਪੂਰਨ ਖਣਿਜਾਂ ‘ਤੇ ਡਿਊਟੀ ਖਤਮ ਕਰ ਦਿੱਤੀ ਗਈ ਹੈ।
ਮੱਛੀ ਫੀਡ ‘ਤੇ ਡਿਊਟੀ ਘਟਾਈ ਗਈ ਹੈ।
ਦੇਸ਼ ‘ਚ ਬਣਿਆ ਚਮੜਾ, ਕੱਪੜਾ ਅਤੇ ਜੁੱਤੇ ਸਸਤੇ ਹੋਣਗੇ।
ਸੋਨੇ ਅਤੇ ਚਾਂਦੀ ‘ਤੇ 6% ਘੱਟ ਡਿਊਟੀ
ਪਲੈਟੀਨਮ ‘ਤੇ 6.4% ਡਿਊਟੀ ਘਟਾਈ ਗਈ ਹੈ।