ਨੰਗਲ,21 ਜੁਲਾਈ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ) :
ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਅਤੇ ਬੀ.ਬੀ.ਐਮ.ਬੀ ਵਰਕਰ ਯੂਨੀਅਨ ਦੀ ਸਾਂਝੀ ਮੀਟਿੰਗ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਦੀ ਪ੍ਰਧਾਨ ਪੂਨਮ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਮੂਹ ਕਮੇਟੀ ਮੈਂਬਰਾਂ ਅਤੇ ਬੀ.ਬੀ.ਐਮ.ਬੀ ਵਰਕਰ ਯੂਨੀਅਨ ਦੇ ਪ੍ਰਧਾਨ ਰਾਮ ਕੁਮਾਰ ਸਮੇਤ ਕਈ ਆਗੂਆਂ ਨੇ ਸ਼ਮੂਲੀਅਤ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਲੱਗ ਅਲੱਗ ਯੂਨੀਅਨ ਆਗੂਆਂ ਅਤੇ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਦੀ ਪ੍ਰਧਾਨ ਪੂਨਮ ਸ਼ਰਮਾ ਨੇ ਕਿਹਾ ਕਿ ਸਾਡੀ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਪਿਛਲੇ ਸਮੇਂ ਦੌਰਾਨ ਜੋਂ ਸਮੇਂ ਸਮੇਂ ਪਰ ਜੋਂ ਮੌਜੂਦਾ ਚੀਫ ਸਾਹਿਬ ਰਹੇ ਉਹਨਾ ਕੋਲੋ ਵਰਕਰਾਂ ਦੇ ਅਤੇ ਵਿਧਵਾਂ ਭੈਣਾਂ ਆਦਿ ਦੇ ਕਈ ਮਸਲਿਆਂ ਦਾ ਹੱਲ ਕਰਵਾਇਆ ਪਰ ਉਹ ਅਫ਼ਸਰ ਵਰਕਰ ਪੱਖੀ ਸਨ ਉਹਨਾਂ ਵਲੋ ਸਾਡੀ ਕਮੇਟੀ ਨੂੰ ਨਿਰਾਸ਼ ਨਹੀਂ ਕੀਤਾ ਗਿਆ। ਹੁਣ ਜਦੋਂ ਦੇ ਇਹ ਚੀਫ ਸਾਹਿਬ ਆਏ ਹਨ ਉਦੋ ਤੋ ਹੀ ਸਾਡੀ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਵਿਧਵਾਂ ਭੈਣਾਂ ਦੇ ਮਸਲਿਆਂ ਬਾਰੇ ਕਈ ਵਾਰ ਮੰਗ ਪਤਰ ਭੇਜੇ ਅਤੇ 7 ਮਾਰਚ 2024 ਨੂੰ ਸਾਡੀ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ ਉਸੇ ਦਿਨ ਮਾਣਯੋਗ ਚੀਫ ਸਾਹਿਬ ਨੂੰ ਵਿਧਵਾਂ ਭੈਣਾਂ ਦੇ ਮੰਗਾਂ ਮਸਲਿਆਂ ਸਬੰਧੀ ਡੈਪੂਟੇਸ਼ਨ ਮੰਗ ਪੱਤਰ ਦਿੱਤਾ ਗਿਆ ਉਸ ਸਮੇਂ ਚੀਫ ਸਾਹਿਬ ਵਲੋ ਸਾਡੀ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਨੂੰ ਭਰੋਸਾ ਦਵਾਇਆ ਗਿਆ ਸੀ ਕੇ ਇਹਨਾਂ ਭੈਣਾਂ ਦਾ ਮਸਲਾ ਥੋੜੇ ਦਿਨਾਂ ਵਿੱਚ ਹੱਲ ਕਰ ਦਿੱਤਾ ਜਾਵੇਗਾ, ਉਹਨਾਂ ਮੰਗ ਮਸਲਿਆਂ ਦੇ ਲਗਭੱਗ 4 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਕੋਈ ਹੱਲ ਨਹੀਂ ਕੀਤਾ ਗਿਆ ਇਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਮਾਣਯੋਗ ਚੀਫ ਸਾਹਿਬ ਵਰਕਰ ਪੱਖੀ ਹਮਦਰਦੀ ਰੱਖਣ ਵਾਲੇ ਨਹੀਂ ਹਨ ਇਹ ਤਾਂ ਆਪਣੇ ਪਦ ਦਾ ਦੂਰਉਪਯੋਗ ਕਰਕੇ ਮਿਹਨਤੀ ਅਤੇ ਇਮਾਨਦਾਰ ਵਰਕਰਾਂ ਨੂੰ ਬਿਨਾ ਕਿਸੇ ਵਜ੍ਹਾ ਪ੍ਰੇਸ਼ਾਨ ਕਰਦੇ ਰਹਿੰਦੇ ਹਨ ਜਿਵੇਂ ਕਿ ਸੇਵਾਦਾਰਾਂ ਦੀਆਂ ਬਿਨਾ ਕਿਸੇ ਵਜ੍ਹਾ ਧੱਕੇਸ਼ਾਹੀ ਨਾਲ ਬਦਲੀਆਂ ਕਰਕੇ ਅਪਣੀ ਪਾਵਰ ਦਾ ਗਲਤ ਇਸਤੇਮਾਲ ਕਰ ਵਰਕਰਾਂ ਵਿਚ ਖੋਪ ਪੈਦਾ ਕਰਨਾ ਚਾਹੁੰਦੇ ਹਨ ਜਦੋਂ ਇਹਨਾਂ ਵਲੋ ਵਰਕਰਾਂ ਨਾਲ ਕੀਤੀ ਧੱਕੇਸ਼ਾਹੀ ਦੇ ਵਿਰੋਧ ਵਿਚ ਬੀ.ਬੀ.ਐਮ.ਬੀ ਵਰਕਰ ਯੂਨੀਅਨ ਵਲੋ ਬਦਲੀਆਂ ਰੋਕਾਨ ਲਈ ਬਿਆਨ ਭੇਜਿਆ ਗਿਆ ਤਾਂ ਉਸ ਤੋਂ ਬਆਦ ਚੀਫ ਸਾਹਿਬ ਵਲੋ ਆਪਣੇ ਚੇਲਿਆ ਚਪਟਿਆਂ ਰਾਹੀਂ ਉਹਨਾਂ ਸਾਰੇ ਸੇਵਾਦਾਰ ਕਰਮੀਆਂ ਨੂੰ ਡਰਾਉਣਾ ਧਮਕਾਉਣਾ ਸੁਰੂ ਕਰ ਦਿੱਤਾ ਗਿਆ, ਕੇ ਜੇਕਰ ਤੁਸੀ ਸੋਮਵਾਰ ਨੂੰ ਜੋਇਯਨ ਨਾ ਕੀਤਾ ਤਾਂ ਤੁਹਾਨੂੰ ਨੌਕਰੀ ਕਰਨੀ ਸਖਾਲ ਦੇਵਾਗੇ ਇਹਨਾਂ ਦੀਆਂ ਧਮਕੀਆਂ ਤੋਂ ਸਾਫ ਜਾਹਿਰ ਹੁੰਦਾ ਹੈ ਕੇ ਭਾਖੜਾ ਡੈਮ ਚੀਫ ਦੇ ਅਧੀਨ ਕੰਮ ਕਰ ਰਹੇ ਮਿਹਨਤੀ ਈਮਾਨਦਾਰ ਵਰਕਰਾਂ ਦੀ ਚੀਫ਼ ਸਾਹਿਬ ਵਲੋ ਕਿੰਨੀ ਕਦਰ ਕੀਤੀ ਜਾ ਰਹੀ ਹੈ, ਇਸ ਨੂੰ ਹਿਟਲਰਵਾਜ ਰਵਈਆ ਨਹੀਂ ਕਹੋਗੇ, ਤਾਂ ਹੋਰ ਕਿਆ ਕਹੋਗੇ ।ਇਹਨਾਂ ਦੀ ਇਸ ਧੱਕੇਸ਼ਾਹੀ ਨੂੰ ਸਾਡੀ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਜਿਲ੍ਹਾ ਰੋਪੜ ਕਿੱਸੇ ਵੀ ਸੂਰਤ ਵਿੱਚ ਬਰਦਾਰਸ਼ਤ ਨਹੀਂ ਕਰੂੰਗੀ। ਸਾਡੀ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਜਿਲ੍ਹਾ ਰੋਪੜ ਵਲੋ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕੇ ਜੇਕਰ ਚੀਫ ਸਾਹਿਬ ਵਲੋ ਆਪਣੇ ਪਦ (ਤਾਕਤ) ਦਾ ਦੂਰਉਪਯੋਗ ਕਰਦੇ ਹੋਏ ਧੱਕੇਸ਼ਾਹੀ ਨਾਲ ਸੇਵਾਦਾਰਾਂ ਦੀਆਂ ਕੀਤੀਆਂ ਬਦਲੀਆਂ ਤੇ ਰੋਕ ਨਾ ਲਾਈ ਗਈ ਤਾਂ ਸਾਡੀ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਜਿਲ੍ਹਾ ਰੋਪੜ ਨੂੰ ਦੋਂ- ਤਿੰਨ ਦਿਨਾਂ ਦੇ ਅੰਦਰ ਅੰਦਰ ਚੀਫ ਸਾਹਿਬ ਦੇ ਵਿਰੁੱਧ ਧਰਨਾ ਪ੍ਰਦਰਸ਼ਨ ਆਦਿ ਕਰਨ ਲਈ ਹੋਣਾ ਪਵੇਗਾ ਮਜ਼ਬੂਰ ਜਿਸ ਦੀ ਜਿੰਮੇਵਾਰੀ ਚੀਫ ਸਾਹਿਬ ਦੀ ਹੋਵੇਗੀ। ਮੀਟਿੰਗ ਵਿੱਚ ਹਾਜ਼ਰ ਸਨ- ਚੇਅਰਪ੍ਰਸ਼ਨ ਆਸ਼ਾ ਜੋਸ਼ੀ, ਅਨੀਤਾ ਜੋਸ਼ੀ, ਸਵਤਾ ਜੋਸ਼ੀ, ਸੁਨੀਤਾ ਜੋਸ਼ੀ, ਕਾਂਤਾ ਦੇਵੀ, ਸੁਰਿੰਦਰ ਕੌਰ, ਚਰਨਜੀਤ ਕੌਰ, ਅਮਰਜੀਤ ਕੌਰ, ਆਦਿ ਹਾਜ਼ਰ ਸਨ।