ਸਨੌਰ, 12 ਜੁਲਾਈ, ਬੋਲੇ ਪੰਜਾਬ ਬਿਊਰੋ :
ਜੋਧਪੁਰ ਪੁਲਿਸ ਵੱਲੋਂ ਸਨੌਰ ਪੁਲਿਸ ਥਾਣਾ ਇੰਚਾਰਜ ਅਜੇ ਕੁਮਾਰ ਪਰੋਚਾ ਦੀ ਦੇਖਰੇਖ ’ਚ ਪੁਲਿਸ ਪਾਰਟੀ ਦੇ ਨਾਲ ਮਿਲ ਕੇ ਏਐਸਆਈ ਸੁਰਜਨ ਸਿੰਘ ਨੇ ਮੁਹੱਲਾ ਕਸਾਬੀਆਂ ਵਾਲਾ ਵਿਖੇ ਇੱਕ ਘਰ ’ਚ ਰੇਡ ਕਰਕੇ ਜਾਲੀ ਕਰੰਸੀ ਤਿਆਰ ਕਰਨ ਵਾਲਾ ਪ੍ਰਿੰਟਰ ਅਤੇ ਕੰਪਿਊਟਰ ਬਰਾਮਦ ਕੀਤਾ। ਜਿਸ ਦੇ ਤਹਿਤ ਪੁਲਿਸ ਵੱਲੋਂ ਗੁਰਜੀਤ ਨਾਮਕ ਵਿਅਕਤੀ ਨੂੰ ਰੰਗੇ ਹੱਥੀਂ 580000 ਦੀ ਜਾਲੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਸਦੇ ਨਾਲ ਇੱਕ ਜੋਧਪੁਰ ਦਾ ਅਸ਼ੋਕ ਕੁਮਾਰ ਵੀ ਸ਼ਾਮਿਲ ਹੈ। ਜਿਹੜਾ ਕਿ ਕਰੰਸੀ ਨੂੰ ਰਾਜਸਥਾਨ ’ਚ ਲਿਜਾ ਕੇ ਚਲਾਉਂਦਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਜੋਧਪੁਰ ਪੁਲਿਸ ਦੀ ਸਬ ਇੰਸਪੈਕਟਰ ਰੀਨਾ ਕੁਮਾਰੀ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਤੋਂ ਗੁਰਜੀਤ ਨਾਮਕ ਵਿਅਕਤੀ ਆਪਣੇ ਘਰ ’ਚ ਪ੍ਰਿੰਟਰ ਲਗਾ ਕੇ ਜਾਲੀ ਕਰੰਸੀ ਤਿਆਰ ਕਰਕੇ ਅੱਗੇ ਵੱਖ-ਵੱਖ ਰਾਜਾਂ ਵਿਚ ਸਪਲਾਈ ਕਰਦਾ ਸੀ। ਪੁਲਿਸ ਨੇ ਦੋਨਾਂ ਨੂੰ ਗ੍ਰਿਫ਼ਤਾਰ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।