ਰੂਪਨਗਰ 09 ਜੁਲਾਈ ,ਬੋਲੇ ਪੰਜਾਬ ਬਿਊਰੋ:
ਡੈਮੋਕ੍ਰੇਟਿਕ ਟੀਚਰਜ਼ ਫਰੰਟ ਰੂਪਨਗਰ ਦੇ ਜਿਲ੍ਹਾ ਪ੍ਰਧਾਨ ਗਿਆਨ ਚੰਦ,ਸਕੱਤਰ ਸੁਨੀਲ ਕੁਮਾਰ,ਵਿੱਤ ਸਕੱਤਰ ਰਮੇਸ਼ ਲਾਲ ਅਤੇ ਪ੍ਰੈੱਸ ਸਕੱਤਰ ਡਾ ਵਿਨੋਦ ਚੰਦਨ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵਲੋ ਪੰਜਾਬ ਭਰ ਦੇ ਸਾਰੇ ਬਲਾਕਾਂ ਅਤੇ ਜਿਲਿਆਂ ਦੇ ਚੋਣ ਇਜਲਾਸ ਕੀਤੀ ਜਾ ਰਹੇ ਹਨ।ਸੂਬਾ ਪੱਧਰੀ ਇਸੇ ਫੈਸਲੇ ਦੀ ਰੋਸ਼ਨੀ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫਰੰਟ ਰੂਪਨਗਰ ਵਲੋ ਵੀ 12 ਜੁਲਾਈ ਨੂੰ ਜਿਲ੍ਹਾ ਚੋਣ ਇਜਲਾਸ ਪੀਰ ਬਾਬਾ ਜਿੰਦਾ ਸ਼ਹੀਦ ਪਬਲਿਕ ਸਕੂਲ ਸਿੰਘਪੁਰ ਵਿਖੇ ਸਕੂਲ ਟਾਇਮ ਤੋ ਬਾਅਦ ਕੀਤਾ ਜਾ ਰਿਹਾ ਹੈ। ਉਹਨਾਂ ਨੇ ਜਿਲ੍ਹੇ ਰੂਪਨਗਰ ਦੇ ਸੰਘਰਸ਼ੀ ਅਤੇ ਚੇਤਨ ਅਧਿਆਪਕਾਂ ਨੂੰ ਚੋਣ ਇਜਲਾਸ ਵਿੱਚ ਸ਼ਾਮਿਲ ਹੋਣ ਦੀ ਅਪੀਲ ਕਰਦਿਆਂ ਦੱਸਿਆ ਕਿ ਜਿਲ੍ਹਾ ਰੂਪਨਗਰ ਦੀ ਚੋਣ ਕਰਵਾਉਣ ਲਈ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਪ੍ਰਿੰਸੀਪਲ ਲਖਵਿੰਦਰ ਸਿੰਘ ਜਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ ਵਿਸ਼ੇਸ਼ ਤੋਰ ਤੇ ਪਹੁੰਚਣਗੇ, ਜਿਲ੍ਹਾ ਚੋਣ ਇਜਲਾਸ ਅਤੇ ਚੇਤਨਾ ਕਨਵੈਨਸ਼ਨ ਦੀ ਤਿਆਰੀ ਮੁਕੰਮਲ ਹੋ ਗਈਆਂ ਹਨ। ਮਨਿੰਦਰ ਸਿੰਘ ,ਬਲਵਿੰਦਰ ਸਿੰਘ,ਸਤੀਸ਼ ਕੁਮਾਰ,ਸੁਰਿੰਦਰ ਸਿੰਘ ਜਿਲ੍ਹਾ ਆਗੂਆਂ ਨੇ ਕਿਹਾ ਕਿ ਚੋਣ ਇਜਲਾਸ ਵਿੱਚ ਕਿਰਤੀ ਕਿਸਾਨ ਮੋਰਚਾ ਰੋਪੜ,ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ,ਪੰਜਾਬ ਸਟੂਡੈਂਟਸ ਯੂਨੀਅਨ ਰੂਪਨਗਰ ਭਰਾਤਰੀ ਤੋਰ ਸ਼ਾਮਿਲ ਹੋਣਗੇ।