ਮਾਸਕੋ, 9 ਜੁਲਾਈ,ਬੋਲੇ ਪੰਜਾਬ ਬਿਊਰੋ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅੱਜ ਵਫ਼ਦ ਪੱਧਰ ’ਤੇ ਵਿਆਪਕ ਗੱਲਬਾਤ ਕਰਨਗੇ। ਰੂਸੀ ਰਾਸ਼ਟਰਪਤੀ ਦਫ਼ਤਰ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਇਹ ਜਾਣਕਾਰੀ ਦਿੱਤੀ। ਪੇਸਕੋਵ ਨੇ ਕਿਹਾ ਕਿ ਪੁਤਿਨ ਅਤੇ ਮੋਦੀ ਦੁਪਹਿਰ ਦੇ ਕਰੀਬ ਗੱਲਬਾਤ ਸ਼ੁਰੂ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਅਧਿਕਾਰਤ ਨਾਸ਼ਤੇ ’ਤੇ ਇਕ ਨਿੱਜੀ ਗੱਲਬਾਤ ਦੇ ਨਾਲ-ਨਾਲ ਰੂਸੀ-ਭਾਰਤੀ ਗੱਲਬਾਤ ਹੋਵੇਗੀ। ਅੱਜ ਹੀ ਪ੍ਰਧਾਨ ਮੰਤਰੀ ਮੋਦੀ ਰਾਸ਼ਟਰਪਤੀ ਪੁਤਿਨ ਨਾਲ 22ਵੇਂ ਭਾਰਤ-ਰੂਸ ਸਾਲਾਨਾ ਸੰਮੇਲਨ ਦੀ ਪ੍ਰਧਾਨਗੀ ਕਰਨਗੇ। ਹਾਲਾਂਕਿ ਸੰਮੇਲਨ ਤੋਂ ਬਾਅਦ ਦੋਵੇਂ ਨੇਤਾ ਸਾਂਝੀ ਪ੍ਰੈੱਸ ਕਾਨਫ਼ਰੰਸ ਨਹੀਂ ਕਰਨਗੇ।