ਪੌਦੇ ਲਗਾਉਣ ਦੇ ਨਾਲ ਨਾਲ ਉਹਨਾਂ ਦੀ ਸਮੇਂ -ਸਮੇਂ ਤੇ ਸਾਂਭ ਸੰਭਾਲ ਵੀ ਅਤੀ ਜਰੂਰੀ- ਡਾਕਟਰ ਐਸ ਐਸ ਭਵਰਾ
ਮੋਹਾਲੀ 6 ਜੁਲਾਈ ,ਬੋਲੇ ਪੰਜਾਬ ਬਿਊਰੋ :
ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਨੇ ਜੇ.ਐਲ.ਪੀ.ਐਲ ਫਾਲਕਨ ਵਿਊ, ਸੈਕਟਰ 66ਏ, ਮੋਹਾਲੀ ਵਿਖੇ 70 ਰੁੱਖ ਲਗਾ ਕੇ ਆਪਣੀ 5 ਦਿਨਾਂ ਮੈਗਾ ਟ੍ਰੀ ਪਲਾਂਟੇਸ਼ਨ ਡਰਾਈਵ ਦੀ ਸਮਾਪਤੀ ਕੀਤੀ।
ਇਸ ਮੌਕੇ ਮੁੱਖ ਮਹਿਮਾਨ ਲਾਇਨ ਵਿਨੀਤ ਗੋਇਲ ਜ਼ਿਲ੍ਹਾ ਗਵਰਨਰ ਅਤੇ ਪ੍ਰੋਜੈਕਟ ਚੇਅਰਪਰਸਨ ਲਾਇਨ ਡਾ: ਐਸ.ਐਸ.ਭਮਰਾ ਸਨ। ਇਸ ਮੌਕੇ ਦਿਨੇਸ਼ ਸਚਦੇਵਾ ਪ੍ਰਧਾਨ, ਰਮਨ ਕੁਮਾਰ ਖਜ਼ਾਨਚੀ, ਪਰਵਿੰਦਰ ਸਿੰਘ, ਐਚ.ਐਸ. ਬਰਾੜ , ਗੌਰਵ ਖੰਨਾ, ਚਮਕੀਲਾ ਤਨੇਜਾ, ਪਵਨ ਪਾਹੂਜਾ, ਲਿਓਸ ਗੌਰਵ ਪ੍ਰਧਾਨ, ਵਨੀਸ਼ਾ ਅਤੇ ਵਰਣਿਕਾ ਬਾਸ਼ੰਬੂ ਵੀ ਮੌਜੂਦ ਸਨ।
ਇਸ ਮੌਕੇ ਬੋਲਦਿਆਂ ਡੀਜੀ ਵਿਨੀਤ ਗੋਇਲ ਨੇ ਵਾਤਾਵਰਨ ਦੀ ਸੰਭਾਲ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜੋ ਰੁੱਖ ਅਸੀਂ ਲਗਾਏ ਹਨ, ਉਨ੍ਹਾਂ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ।
ਕਲੱਬ ਵੱਲੋਂ ਲਗਾਇਆ ਗਿਆ ਦੂਜਾ ਕੈਂਪ ਮੁਫ਼ਤ ਲੰਗਰ ਕੈਂਪ ਸੀ। ਇਹ ਵੀ ਉਸੇ ਸਥਾਨ ‘ਤੇ ਸੀ. ਆਲੇ-ਦੁਆਲੇ ਦੇ ਉਸਾਰੀ ਮਜ਼ਦੂਰਾਂ ਵੱਲੋਂ ਲੰਗਰ ਵਰਤਾਇਆ ਗਿਆ।
ਇਸ ਦੇ ਨਾਲ ਹੀ ਲੋਇਨਸ ਕਲੱਬ ਪੰਚਕੁਲਾ ਪ੍ਰੀਮੀਅਰ ਦੀ ਤਰਫੋਂ ਪ੍ਰੋਜੈਕਟ ਚੇਅਰ ਪਰਸਨ ਡਾਕਟਰ ਐਸ ਐਸ ਭਵਰਾ ਦੀ ਦੇਖ -ਰੇਖ ਦੇ ਹੇਠ- ਫੂਡ ਫਾਰ ਆਲ- ਮੁਹਿੰਮ ਦੇ ਤਹਿਤ ਲੰਗਰ ਲਗਾਇਆ ਗਿਆ, ਕਲੱਬ ਦੇ ਇਹਨਾਂ ਪ੍ਰੋਗਰਾਮਾਂ ਦੇ ਸੰਬੰਧ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਐਸ.ਐਸ ਭਵਰਾ ਨੇ ਕਿਹਾ ਕਿ ਲਾਈਨਜ ਕਲੱਬ ਪੰਚਕੂਲਾ ਪ੍ਰੀਮੀਅਰ ਦੀ ਤਰਫੋਂ ਇਸ ਤੋਂ ਪਹਿਲਾਂ ਵੀ ਵਾਤਾਵਰਣ ਦੀ ਸ਼ੁੱਧਤਾ ਦੇ ਲਈ ਰੁੱਖ ਲਗਾਓ ਮੁਹਿੰਮ ਸ਼ੁਰੂ ਕੀਤੀ ਗਈ ਸੀ ਅਤੇ ਅਗਾਂਹ ਵੀ ਜਾਰੀ ਰੱਖੀ ਜਾਵੇਗੀ ਅਤੇ ਇਸ ਦੇ ਨਾਲ ਹੀ ਪੌਦੇ ਲਗਾਉਣ ਤੋਂ ਬਾਅਦ ਪੌਦਿਆਂ ਦੀ ਸਹੀ ਸਾਂਭ ਸੰਭਾਲ ਅਤੇ ਉਹਨਾਂ ਨੂੰ ਸਮੇਂ-ਸਮੇਂ ਤੇ ਪਾਣੀ ਦੇਣ ਦੇ ਲਈ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਤਾਂ ਕਿ ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਦੇ ਲਈ ਕੰਮ ਕੀਤਾ ਜਾ ਸਕੇ, ਡਾਕਟਰ ਭਵਰਾ ਨੇ ਕਿਹਾ ਅਜਿਹੀ ਮੁਹਿੰਮ ਦੇ ਤਹਿਤ ਹੋਰਨਾ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਜਿਹੇ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ। ਅਤੇ ਲੋਕਾਂ ਦੇ ਵਿੱਚ ਜਾਗਰੂਕਤਾ ਆਉਂਦੀ ਹੈ, ਪ੍ਰੋਜੈਕਟ ਚੇਅਰ ਪਰਸਨ ਡਾਕਟਰ ਐਸਐਸ ਭਵਰਾ ਨੇ ਕਿਹਾ ਇਸ ਤੋਂ ਪਹਿਲਾਂ ਬੀਤੇ ਦਿਨੀ ਵੀ ਰੁੱਖ ਲਗਾਓ ਮੁਹਿੰਮ ਦੇ ਤਹਿਤ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਵੱਲੋਂ ਵੀ ਪੌਦੇ ਲਗਾਏ ਗਏ ਸਨ, ਅਤੇ ਲਾਇਨਸ ਕਲੱਬ ਪੰਚਕੂਲਾ ਪ੍ਰੀਮੀਅਰ ਆਪਣੇ ਵੱਲੋਂ ਸਮਾਜ ਸੇਵਾ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦੇ ਲਈ ਅਜਿਹੇ ਪ੍ਰੋਗਰਾਮ ਹਮੇਸ਼ਾ ਕਰਵਾਉਂਦਾ ਰਹੇਗਾ ਅਤੇ ਲੋਕਾਂ ਦੇ ਸਹਿਯੋਗ ਨਾਲ ਆਉਣ ਵਾਲੇ ਸਮੇਂ ਵਿੱਚ ਵੀ ਸਮਾਜ ਸੇਵੀ ਕੰਮਾਂ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ,