ਅਸਮਾਨੀ ਬਿਜਲੀ ਡਿੱਗਣ ਨਾਲ 20 ਲੋਕਾਂ ਦੀ ਮੌਤ

ਚੰਡੀਗੜ੍ਹ ਨੈਸ਼ਨਲ ਪੰਜਾਬ


ਪਟਨਾ, 6 ਜੁਲਾਈ, ਬੋਲੇ ਪੰਜਾਬ ਬਿਊਰੋ :


ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਅਸਮਾਨੀ ਬਿਜਲੀ ਡਿੱਗਣ ਨਾਲ 20 ਲੋਕਾਂ ਦੀ ਮੌਤ ਹੋ ਗਈ। ਭਾਗਲਪੁਰ ਵਿੱਚ ਚਾਰ, ਜਹਾਨਾਬਾਦ ਵਿੱਚ ਤਿੰਨ, ਮਧੇਪੁਰਾ, ਸਹਰਸਾ, ਨਾਲੰਦਾ, ਬੇਗੂਸਰਾਏ ਅਤੇ ਵੈਸ਼ਾਲੀ ਵਿੱਚ ਦੋ-ਦੋ ਅਤੇ ਪੂਰਬੀ ਚੰਪਾਰਨ, ਰੋਹਤਾਸ ਅਤੇ ਸਾਰਨ ਵਿੱਚ ਬਿਜਲੀ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਗਲਪੁਰ, ਜ਼ਿਲ੍ਹੇ ਦੇ ਘੋਘਾ ਥਾਣੇ ਦੇ ਬ੍ਰਹਮਚਾਰੀ ਟੋਲਾ ਵਾਸੀ ਅਤੇ ਘੋਘਾ ਪੰਚਾਇਤ ਦੇ ਵਾਰਡ ਨੰਬਰ 12 ਦੇ ਮੈਂਬਰ ਉਪੇਂਦਰ ਮੰਡਲ (34) ਦੀ ਪਿੰਡ ਜਾਨੀਡੀਹ ਨੇੜੇ ਅਸਮਾਨੀ ਬਿਜਲੀ ਡਿੱਗਣ ਕਾਰਨ ਸੜ ਕੇ ਮੌਤ ਹੋ ਗਈ। ਇਸੇ ਥਾਣਾ ਖੇਤਰ ਦੇ ਪਿੰਡ ਕੁਸ਼ਾਹਾ ਦੀ ਰਹਿਣ ਵਾਲੀ ਮੋਨਿਕਾ ਦੇਵੀ (36) ਖੇਤਾਂ ‘ਚ ਕੰਮ ਕਰ ਰਹੀ ਸੀ ਤਾਂ ਅਸਮਾਨੀ ਬਿਜਲੀ ਡਿੱਗਣ ਕਾਰਨ ਉਸ ਦੀ ਵੀ ਮੌਤ ਹੋ ਗਈ।
ਇਸੇ ਤਰ੍ਹਾਂ ਰੰਗੜਾ ਥਾਣਾ ਖੇਤਰ ਦੇ ਕਾਲਬਾਲੀਆ ਧਾਰ ਨੇੜੇ ਬਿਜਲੀ ਡਿੱਗਣ ਕਾਰਨ ਇਕ ਲੜਕੀ ਦੀ ਮੌਤ ਹੋ ਗਈ ਅਤੇ ਦੋ ਹੋਰ ਝੁਲਸ ਗਏ। ਮ੍ਰਿਤਕ ਦੀ ਪਛਾਣ ਇਸਮਾਈਲਪੁਰ ਥਾਣਾ ਖੇਤਰ ਦੇ ਪਿੰਡ ਕੇਲਾਬਾੜੀ ਵਾਸੀ ਵਿਪਨ ਮੰਡਲ ਦੀ ਪੁੱਤਰੀ ਆਰਤੀ ਕੁਮਾਰੀ (16) ਵਜੋਂ ਹੋਈ ਹੈ। ਇਸ ਘਟਨਾ ‘ਚ ਮਮਤਾ ਕੁਮਾਰੀ ਅਤੇ ਨੂਜੀ ਕੁਮਾਰੀ ਝੁਲਸ ਗਈਆਂ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜ਼ਿਲੇ ਦੇ ਕਹਲਗਾਓਂ ਥਾਣਾ ਖੇਤਰ ਦੇ ਰਸਾਲਪੁਰ ਪਿੰਡ ਨੇੜੇ ਨਿਰਮਾਣ ਅਧੀਨ ਚਾਰ ਮਾਰਗੀ ਨੇੜੇ ਬਿਜਲੀ ਡਿੱਗਣ ਨਾਲ ਮਜ਼ਦੂਰ ਉੱਤਮ ਪਟੇਲ (19) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਧੇਪੁਰਾ ਜ਼ਿਲ੍ਹੇ ਦੇ ਗਮਹਰੀਆ ਥਾਣੇ ਦੀ ਬਭਨੀ ਪੰਚਾਇਤ ਦੇ ਪਿੰਡ ਦਹਾ ਵਿੱਚ ਬਿਜਲੀ ਡਿੱਗਣ ਨਾਲ ਖੇਤਾਂ ਵਿੱਚ ਕੰਮ ਕਰ ਰਹੇ ਮਦਨ ਯਾਦਵ ਦੀ ਮੌਤ ਹੋ ਗਈ ਅਤੇ ਇੱਕ ਔਰਤ ਝੁਲਸ ਗਈ।

Leave a Reply

Your email address will not be published. Required fields are marked *