ਰੇਵਾੜੀ, 6 ਜੁਲਾਈ, ਬੋਲੇ ਪੰਜਾਬ ਬਿਊਰੋ ;
ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੇ ਸੁਥਾਣਾ ਨੇੜੇ ਇੱਕ ਖ਼ੌਫ਼ਨਾਕ ਘਟਨਾ ਵਾਪਰੀ।ਇੱਥੇ ਇਕ ਨੌਜਵਾਨ ਦੀ ਜਨਮ ਦਿਨ ਵਾਲੇ ਦਿਨ ਹੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਦੁਕਾਨ ਬੰਦ ਕਰਕੇ ਆਪਣੇ ਦੋਸਤ ਨਾਲ ਬਾਈਕ ‘ਤੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ।ਇਸੇ ਦੌਰਾਨ ਕਾਰ ਅਤੇ ਬਾਈਕ ‘ਤੇ ਸਵਾਰ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ।
ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਘਟਨਾ ਤੋਂ ਕੁਝ ਸਮਾਂ ਪਹਿਲਾਂ ਮ੍ਰਿਤਕ ਵਿਅਕਤੀ ਦਾ ਮੋਮੋਜ਼ ਦੀ ਦੁਕਾਨ ‘ਤੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਪੁਲਿਸ ਤੋਂ ਇਲਾਵਾ ਸੀਆਈਏ ਦੀਆਂ ਟੀਮਾਂ ਬਦਮਾਸ਼ਾਂ ਨੂੰ ਫੜਨ ਲਈ ਰੇਡ ਕਰ ਰਹੀਆਂ ਹਨ। ਗੋਲੀ ਚਲਾਉਣ ਵਾਲੇ ਦੋ ਹਮਲਾਵਰਾਂ ਦੀ ਪਛਾਣ ਹੋ ਗਈ ਹੈ। ਇਨ੍ਹਾਂ ਵਿਚੋਂ ਇਕ ਪਿੰਡ ਜਲਿਆਵਾਸ ਅਤੇ ਦੂਜਾ ਪਿੰਡ ਪਟੂਹੇੜਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।