ਹਾਥਰਸ ਭਗਦੜ ਮਾਮਲੇ ਦਾ ਭਗੌੜਾ ਮੁੱਖ ਮੁਲਜ਼ਮ ਗ੍ਰਿਫਤਾਰ

ਚੰਡੀਗੜ੍ਹ ਨੈਸ਼ਨਲ ਪੰਜਾਬ


ਨਵੀਂ ਦਿੱਲੀ, 6 ਜੁਲਾਈ, ਬੋੋਲੇ ਪੰਜਾਬ ਬਿਊਰੋ :


ਹਾਥਰਸ ਵਿੱਚ ਸਮਾਗਮ ਦੌਰਾਨ ਭਗਦੜ ਕਾਰਨ 121 ਮੌਤਾਂ ਦੇ ਮਾਮਲੇ ਦੇ ਭਗੌੜੇ ਮੁੱਖ ਮੁਲਜ਼ਮ ਦੇਵਪ੍ਰਕਾਸ਼ ਮਧੂਕਰ ਨੇ ਦਿੱਲੀ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ। ਸੁਪਰੀਮ ਕੋਰਟ ਦੇ ਵਕੀਲ ਏਪੀ ਸਿੰਘ ਨੇ ਦਾਅਵਾ ਕੀਤਾ ਕਿ ਮਧੂਕਰ ਨੂੰ ਰਾਤ 10 ਵਜੇ ਯੂਪੀ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਹਾਥਰਸ ਪੁਲਿਸ ਰਾਜਸਥਾਨ ਅਤੇ ਹਰਿਆਣਾ ਦੇ ਨਾਲ-ਨਾਲ ਯੂਪੀ ਵਿੱਚ ਮਧੂਕਰ ਦੀ ਭਾਲ ਕਰਨ ਦਾ ਦਾਅਵਾ ਕਰ ਰਹੀ ਸੀ। ਆਤਮ ਸਮਰਪਣ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਮਾਮਲੇ ਵਿੱਚ ਦਰਜ ਐਫਆਈਆਰ ਵਿੱਚ ਮੁੱਖ ਸੇਵਾਦਾਰ ਮਧੂਕਰ ਹੀ ਨਾਮਜ਼ਦ ਮੁਲਜ਼ਮ ਹਨ। ਉਸ ‘ਤੇ 1 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। 
ਐਡਵੋਕੇਟ ਏਪੀ ਸਿੰਘ ਨੇ ਕਿਹਾ, ਮਧੂਕਰ ਦਾ ਦਿੱਲੀ ਵਿੱਚ ਇਲਾਜ ਚੱਲ ਰਿਹਾ ਸੀ। ਅਸੀਂ ਜਾਂਚ ਵਿੱਚ ਮਦਦ ਕਰਨਾ ਚਾਹੁੰਦੇ ਹਾਂ।  ਮਧੁਕਰ ਨੇ ਖੁਦ ਸਮਾਗਮ ਲਈ ਪ੍ਰਸ਼ਾਸਨ ਤੋਂ ਮਨਜ਼ੂਰੀ ਲਈ ਸੀ। ਉਹ ਪ੍ਰੋਗਰਾਮ ਦਾ ਮੁੱਖ ਪ੍ਰਬੰਧਕ ਵੀ ਸੀ। ਉਸਦੇ ਖਿਲਾਫ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਗੈਰਇਰਾਦਤਨ ਹੱਤਿਆ, ਸਬੂਤ ਨਸ਼ਟ ਕਰਨ ਸਮੇਤ ਮਾਮਲਾ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *