ਤਨਮਨਜੀਤ ਸਿੰਘ ਢੇਸੀ ਤੀਜੀ ਵਾਰ ਐਮ.ਪੀ. ਬਣੇ

ਸੰਸਾਰ ਚੰਡੀਗੜ੍ਹ ਪੰਜਾਬ

ਬਰਤਾਨੀਆ ਦੀਆਂ ਆਮ ਚੋਣਾਂ ਵਿਚ ਲੇਬਰ ਪਾਰਟੀ ਨੂੰ ਇਤਿਹਾਸਕ ਬਹੁਮਤ ਮਿਲਿਆ



ਚੰਡੀਗੜ੍ਹ, 5 ਜੁਲਾਈ, ਬੋਲੇ ਪੰਜਾਬ ਬਿਊਰੋ :


ਬਰਤਾਨੀਆ ਦੀਆਂ ਆਮ ਚੋਣਾਂ ਵਿਚ ਲੇਬਰ ਪਾਰਟੀ ਨੂੰ ਇਤਿਹਾਸਕ ਬਹੁਮਤ ਮਿਲਿਆ ਹੈ। ਉਥੇ ਵਸਦੇ ਪੰਜਾਬੀਆਂ ਦਾ ਵੀ ਲੇਬਰ ਪਾਰਟੀ ਦੀ ਜਿੱਤ ਵਿੱਚ ਅਹਿਮ ਯੋਗਦਾਨ ਹੈ। ਜਲੰਧਰ ਵਾਸੀ ਤਨਮਨਜੀਤ ਸਿੰਘ ਢੇਸੀ ਤੀਜੀ ਵਾਰ ਐਮ.ਪੀ ਬਣ ਗਏ ਹਨ।  
ਇੰਗਲੈਂਡ ਦੇ ਗ੍ਰੇਵਸ਼ਾਮ ਸ਼ਹਿਰ ਵਿੱਚ ਯੂਰਪ ਦੇ ਸਭ ਤੋਂ ਨੌਜਵਾਨ ਸਿੱਖ ਮੇਅਰ ਬਣੇ ਤਨਮਨਜੀਤ ਸਿੰਘ ਢੇਸੀ ਬਰਤਾਨਵੀ ਸੰਸਦ ਦੇ ਪਹਿਲੇ ਸਿੱਖ ਸੰਸਦ ਮੈਂਬਰ ਵੀ ਹਨ। ਤਨਮਨਜੀਤ ਸਿੰਘ ਢੇਸੀ, ਜਿਨ੍ਹਾਂ ਨੂੰ ਯੂ.ਕੇ. ਵਿੱਚ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਬਣਨ ਦਾ ਮਾਣ ਹਾਸਲ ਹੈ, ਦੀ ਕਈ ਭਾਸ਼ਾਵਾਂ ਉੱਤੇ ਪਕੜ ਹੈ। ਤਨਮਨਜੀਤ, ਜਿਸ ਨੂੰ ਘਰ ਵਿੱਚ ਚੰਨੀ ਅਤੇ ਟੈਨ ਵੀ ਕਿਹਾ ਜਾਂਦਾ ਹੈ, ਦਾ ਕਹਿਣਾ ਹੈ ਕਿ ਉਹ ਆਪਣੇ ਹਲਕੇ ਦੇ ਵਿਕਾਸ ਲਈ ਕੰਮ ਕਰੇਗਾ ਅਤੇ ਭਾਰਤੀ ਮੂਲ ਦੇ ਲੋਕਾਂ ਦਾ ਮਾਣ ਰੱਖੇਗਾ। ਤਨਮਨਜੀਤ ਪਿੰਡ ਰਾਏਪੁਰ ਫਰਾਲਾ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਜਸਪਾਲ ਸਿੰਘ ਢੇਸੀ 1977 ਵਿੱਚ ਯੂ.ਕੇ ਚਲੇ ਗਏ ਸਨ ਅਤੇ ਉੱਥੇ ਨਾ ਸਿਰਫ਼ ਆਪਣਾ ਕਾਰੋਬਾਰ ਸਥਾਪਿਤ ਕੀਤਾ ਸੀ ਸਗੋਂ ਗ੍ਰੇਵਸ਼ਾਮ ਦੇ ਗੁਰਦੁਆਰੇ ਦੇ ਪ੍ਰਧਾਨ ਵੀ ਬਣ ਗਏ ਸਨ। 
ਤਨਮਨਜੀਤ ਸਿੰਘ ਢੇਸੀ ਦਾ ਜਨਮ ਯੂ.ਕੇ. ਵਿੱਚ ਹੋਇਆ। ਉਸ ਦੇ ਪਿਤਾ ਨੇ ਤਨਮਨਜੀਤ ਨੂੰ ਪੜ੍ਹਾਈ ਲਈ ਪੰਜਾਬ ਭੇਜਿਆ ਤਾਂ ਜੋ ਉਹ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦਾ ਪੂਰਾ ਗਿਆਨ ਹਾਸਲ ਕਰ ਸਕੇ। ਤਨਮਨਜੀਤ ਰਾਏਪੁਰ ਵਿੱਚ ਆਪਣੇ ਚਾਚਾ ਪਰਮਜੀਤ ਸਿੰਘ ਕੋਲ ਪੜ੍ਹਣ ਲੱਗ ਪਿਆ। ਪਹਿਲਾਂ ਸ਼ਿਵਾਲਿਕ ਪਬਲਿਕ ਸਕੂਲ ਮੋਹਾਲੀ ਅਤੇ ਫਿਰ ਦਸਮੇਸ਼ ਅਕੈਡਮੀ ਆਨੰਦਪੁਰ ਸਾਹਿਬ ਵਿਖੇ ਦਾਖਲ ਕਰਵਾਇਆ। ਜਦੋਂ ਪੰਜਾਬ ਵਿਚ ਅੱਤਵਾਦ ਸਿਖਰਾਂ ‘ਤੇ ਸੀ ਤਾਂ ਪਰਮਜੀਤ ਸਿੰਘ ਤਨਮਨਜੀਤ ਨਾਲ ਯੂ.ਕੇ.
ਚਲੇ ਗਏ। ਤਨਮਨਜੀਤ ਯੂ.ਕੇ. ਵਾਪਸ ਚਲਾ ਗਿਆ ਪਰ ਪੰਜਾਬ ਨਾਲੋਂ ਉਸ ਦੇ ਰਿਸ਼ਤੇ ਨਾ ਟੁੱਟੇ। ਲੰਡਨ ਯੂਨੀਵਰਸਿਟੀ, ਕੈਂਬਰਿਜ ਯੂਨੀਵਰਸਿਟੀ ਤੋਂ ਪੀਐਚਡੀ ਕਰਨ ਤੋਂ ਬਾਅਦ, ਤਨਮਨਜੀਤ ਕਾਰੋਬਾਰ ਵਿੱਚ ਅੱਗੇ ਵਧਿਆ ਅਤੇ ਇਸ ਦੌਰਾਨ ਉਸਦਾ ਝੁਕਾਅ ਲੇਬਰ ਪਾਰਟੀ ਵੱਲ ਹੋ ਗਿਆ। ਉਹ ਗ੍ਰੇਵਸ਼ਾਮ ਦਾ ਸਭ ਤੋਂ ਘੱਟ ਉਮਰ ਦਾ ਮੇਅਰ ਬਣਿਆ।

Leave a Reply

Your email address will not be published. Required fields are marked *