ਕਿਸਾਨਾਂ ਵੱਲੋਂ ਪੰਜਾਬ ‘ਚ ਮੰਤਰੀਆਂ ਦੇ ਘਰਾਂ ਅੱਗੇ ਮੋਰਚੇ ਲਾਉਣ ਦੀ ਚਿਤਾਵਨੀ

ਚੰਡੀਗੜ੍ਹ ਪੰਜਾਬ

ਕਿਸਾਨਾਂ ਵੱਲੋਂ ਪੰਜਾਬ ‘ਚ ਮੰਤਰੀਆਂ ਦੇ ਘਰਾਂ ਅੱਗੇ ਮੋਰਚੇ ਲਾਉਣ ਦੀ ਚਿਤਾਵਨੀ


ਬਰਨਾਲਾ, 5 ਜੁਲਾਈ,ਬੋਲੇ ਪੰਜਾਬ ਬਿਊਰੋ :


ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੀ ਮੀਟਿੰਗ ਨੇੜਲੇ ਪਿੰਡ ਚੀਮਾ ’ਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਮਗਰੋਂ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਜਥੇਬੰਦੀ ਦੇ ਸੀਨੀਅਰ ਆਗੂ ਮਨਜੀਤ ਸਿੰਘ ਘਰਾਚੋਂ ਵਿਰੁੱਧ ਐੱਸਸੀ/ਐੱਸਟੀ ਐਕਟ ਤਹਿਤ ਮਾਮਲਾ ਥਾਣਾ ਸਦਰ ਸੰਗਰੂਰ ਦੇ ਐੱਸਐੱਚਓ ਵੱਲੋਂ ਗਲਤ ਦਰਜ ਕੀਤਾ ਗਿਆ ਹੈ। ਜਗਤਾਰ ਲੱਡੀ ’ਤੇ ਵੀ ਝੂਠਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਪੁਲੀਸ ਵੱਲੋਂ ਜਥੇਬੰਦੀ ਨਾਲ ਦਰਜ ਉਕਤ ਕੇਸ ਰੱਦ ਕਰਨ ਦੇ ਕੀਤੇ ਵਾਅਦੇ ਜੇ 7 ਜੁਲਾਈ ਤੱਕ ਪੂਰੇ ਨਾ ਕੀਤੇ ਗਏ ਤਾਂ 11 ਜੁਲਾਈ ਤੋਂ ‘ਆਪ’ ਸਰਕਾਰ ਦੇ ਚਾਰ ਮੰਤਰੀਆਂ ਹਰਪਾਲ ਸਿੰਘ ਚੀਮਾ, ਅਮਨ ਸਿੰਘ ਅਰੋੜਾ, ਡਾ. ਬਲਵੀਰ ਸਿੰਘ, ਗੁਰਮੀਤ ਸਿੰਘ ਖੁੱਡੀਆਂ ਅਤੇ ਇੱਕ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਘਰਾਂ ਅੱਗੇ ਅਣਮਿੱਥੇ ਸਮੇਂ ਦੇ ਮੋਰਚੇ ਲਾਏ ਜਾਣਗੇ।

Leave a Reply

Your email address will not be published. Required fields are marked *