ਵਾਤਾਵਰਨ ਦੀ ਸ਼ੁੱਧਤਾ ਬਰਕਰਾਰ ਰੱਖੇ ਜਾਣ ਦੇ ਲਈ ਅਜਿਹੇ ਡਰਾਈਵ ਸ਼ੁਰੂ ਕਰਨਾ ਬੇਹਦ ਜਰੂਰੀ : ਕੁਲਵੰਤ ਸਿੰਘ
ਮੋਹਾਲੀ 4 ਜੁਲਾਈ ,ਬੋਲੇ ਪੰਜਾਬ ਬਿਊਰੋ :
ਲੀਓ ਕਲੱਬ ਟਰਾਈਸਿਟੀ ਦੇ ਵੱਲੋਂ ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਦੇ ਨਾਲ ਮਿਲ ਕੇ ਤੀਸਰੇ ਦਿਨ ਅੱਜ- ਮੈਗਾ ਟਰੀ ਪਲਾਂਟੇਸ਼ਨ ਡਰਾਈਵ ਦੇ ਤਹਿਤ ਪੌਦੇ ਲਗਾਏ ਗਏ, ਇਸ ਮੌਕੇ ਤੇ ਉਚੇਚੇ ਤੌਰ ਤੇ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਦੇ ਵੱਲੋਂ ਪ੍ਰੋਜੈਕਟ ਚੇਅਰਪਰਸਨ ਡਾਕਟਰ ਐਸ ਐਸ ਭਵਰਾ-ਦੇ ਨਾਲ ਮਿਲ ਕੇ ਪੌਦੇ ਲਗਾਏ ਜਾਣ ਦੇ ਡਰਾਈਵ ਨੂੰ ਅਗਾਂਹ ਤੋਰਿਆ ਗਿਆ, ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਲਾਈਨਜ ਕਲੱਬ ਪੰਚਕੁਲਾ ਪ੍ਰੀਮੀਅਰ ਦੀ ਤਰਫੋਂ 1 ਜੁਲਾਈ ਤੋਂ 5 ਜੁਲਾਈ ਤੱਕ -ਮੈਗਾ ਟਰੀ ਪਲਾਂਟੇਸ਼ਨ ਡਰਾਈਵ -ਸ਼ੁਰੂ ਕੀਤਾ ਗਿਆ ਹੈ , ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਮੋਹਾਲੀ ਗੁਲਵੰਤ ਸਿੰਘ ਨੇ ਕਿਹਾ ਕਿ ਲੀਓ ਕਲੱਬ ਤਰਾਸਿਟੀ ਦੇ ਵੱਲੋਂ ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਦੇ ਨਾਲ ਮਿਲ ਕੇ ਇਹ ਮੈਗਾ ਟਰੀ ਪਲਾਂਟੇਸ਼ਨ ਡਰਾਈਵ ਸ਼ੁਰੂ ਕੀਤਾ ਗਿਆ ਹੈ , ਜੋ ਕਿ ਇੱਕ ਸ਼ਲਾਂਗਾਯੋਗ ਇੱਕ ਸ਼ਲਾਘਾਯੋਗ ਕਦਮ ਹੈ, ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖੇ ਜਾਣ ਦੇ ਲਈ ਇਸ ਤਰ੍ਹਾਂ ਦੀ ਡਰਾਈਵ ਸ਼ੁਰੂ ਕੀਤੇ ਜਾਣਾ ਬੇਹਦ ਜਰੂਰੀ ਹੈ,
ਉਹਨਾਂ ਕਿਹਾ ਕਿ ਸਾਨੂੰ ਸਭਨਾਂ ਨੂੰ ਮਿਲ ਕੇ ਰੁੱਖ ਲਗਾਏ ਜਾਣ ਦੇ ਇਸ ਡਰਾਈਵ ਦੇ ਵਿੱਚ ਸ਼ਾਮਿਲ ਹੋ ਕੇ ਆਪੋ- ਆਪਣੇ ਇਲਾਕਿਆਂ ਵਿੱਚ ਰੁੱਖ ਲਗਾਉਣੇ ਚਾਹੀਦੇ ਹਨ, ਤਾਂਕਿ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਉਣ ਦੇ ਲਈ ਹਰ ਕੋਈ ਆਪੋ- ਆਪਣੇ ਪੱਧਰ ਉੱਤੇ
ਆਪਣਾ ਬਣਦਾ ਯੋਗਦਾਨ ਪਾ ਸਕੇ, ਇਸ ਮੌਕੇ ਤੇ ਪ੍ਰੋਜੈਕਟ ਚੇਅਰਪਰਸਨ- ਡਾਕਟਰ ਐਸ ਐਸ ਭਵਰਾ ਅਤੇ ਪ੍ਰਧਾਨ ਲਾਈਨਜ ਦਿਨੇਸ਼ ਸਚਦੇਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲੀਓ ਕਲੱਬ ਟ੍ਰਾਈਸਿਟੀ ਅਤੇ ਲੋਇਨ ਲਾਈਨ ਇਜ ਲਾਈਨਜ ਕਲੱਬ ਪੰਚਕੂਲਾ ਪ੍ਰੀਮੀਅਰ ਦੇ ਵੱਲੋਂ ਇਹ ਮੈਗਾ ਟਰੀ ਪਲਾਂਟੇਸ਼ਨ ਡਰਾਈਵ ਦੇ ਤਹਿਤ ਵੱਡੇ ਪੱਧਰ ਤੇ ਆਪੋ ਆਪਣੇ ਏਰੀਏ ਦੇ ਵਿੱਚ ਲਾਇਨਜ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਤਰਫੋਂ ਪੌਦੇ ਲਗਾਏ ਜਾਣਗੇ,
ਇਸ ਮੌਕੇ ਤੇ ਲਾਇਨਜ਼ ਕਲੱਬ ਦੇ ਪ੍ਰਧਾਨ -ਦਿਨੇਸ਼ ਸਚਦੇਵਾ, ਪਰਮਿੰਦਰ ਸਿੰਘ, ਰਮਨ ਕੁਮਾਰ,ਐਚ ਐਸ ਬਰਾੜ, ਸਾਬਕਾ ਕੌਂਸਲਰ- ਆਰ.ਪੀ ਸ਼ਰਮਾ, ਸਾਬਕਾ ਕੌਂਸਲਰ -ਹਰਪਾਲ ਸਿੰਘ ਚੰਨਾ,ਡਾਕਟਰ ਕੁਲਦੀਪ ਸਿੰਘ, ਗੱਬਰ ਮੌਲੀ,ਮਿੱਠੂ ਮੌਲੀ ਵੀ ਹਾਜ਼ਰ ਸਨ,