ਕਿਸਾਨਾਂ ਉਪਰ ਹਿੰਸਕ ਕਾਰਵਾਈ ਲੋਕਤੰਤਰਿਕ ਦੇਸ਼ ਦੀ ਨਿਰਪੱਖਤਾ ਉਪਰ ਵੱਡਾ ਸੁਆਲ: ਸੁਖਵਿੰਦਰ ਸਿੰਘ ਬੱਬਰ

Uncategorized

ਕਿਸਾਨਾਂ ਉਪਰ ਹਿੰਸਕ ਕਾਰਵਾਈ ਲੋਕਤੰਤਰਿਕ ਦੇਸ਼ ਦੀ ਨਿਰਪੱਖਤਾ ਉਪਰ ਵੱਡਾ ਸੁਆਲ: ਸੁਖਵਿੰਦਰ ਸਿੰਘ ਬੱਬਰ

ਨਵੀਂ ਦਿੱਲੀ 24 ਫਰਵਰੀ,ਬੋਲੇ ਪੰਜਾਬ ਬਿਓਰੋ (ਮਨਪ੍ਰੀਤ ਸਿੰਘ ਖਾਲਸਾ) :-ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਜ਼ਮਹੂਰੀਅਤ ਢੰਗ ਨਾਲ ਦਿੱਲੀ ਨਾ ਜਾਣ ਦੇਣ ਕਰਕੇ ਪੰਜਾਬ ਹਰਿਆਣਾ ਦੀ ਸਰਹੱਦਾਂ ਉਪਰ ਸ਼ਾਂਤਮਈ ਸੰਘਰਸ਼ ਵਿੱਢਿਆ ਹੋਇਆ ਹੈ, ਪਰ ਕੇਂਦਰ ਅਤੇ ਸਟੇਟ ਸਰਕਾਰ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਪੂਰਨ ਕਰਨ ਦੀ ਬਜਾਇ ਉਨ੍ਹਾਂ ਉਤੇ ਗੈਰ ਵਿਧਾਨਿਕ ਢੰਗ ਰਾਹੀ ਜ਼ਬਰ ਜੁਲਮ ਢਾਹੁੰਣ, ਕਿਸਾਨਾਂ ਨੂੰ ਮਾਰਨ, ਜਖਮੀ ਕਰਨ ਤੇ ਉਤਰ ਆਈ ਹੈ, ਜੋ ਕਿ ਇਕ ਲੋਕਤੰਤਰਿਕ ਦੇਸ਼ ਦੀ ਨਿਰਪੱਖਤਾ ਉਪਰ ਵੱਡਾ ਸੁਆਲ ਪੈਦਾ ਹੋਣ ਨਾਲ ਸੰਸਾਰ ਭਰ ਅੰਦਰ ਆਲੋਚਨਾ ਦਾ ਕੇਂਦਰ ਬਣ ਗਿਆ ਹੈ । ਸਰਦਾਰ ਸੁਖਵਿੰਦਰ ਸਿੰਘ ਬੱਬਰ ਮੈਂਬਰ ਦਿੱਲੀ ਗੁਰਦਵਾਰਾ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸਕੱਤਰ ਜਨਰਲ ਨੇ ਪ੍ਰੈਸ ਨੂੰ ਜਾਰੀ ਕੀਤੇ ਬਿਆਨ ਰਾਹੀਂ ਕਿਹਾ ਕਿ ਸਟੇਟ ਅਤੇ ਸਰਕਾਰ ਦੀ ਹਿੰਸਾ, ਦੇਸ਼ ਅੰਦਰ ਰੋਸ ਪ੍ਰਦਰਸ਼ਨ ਕਰਨ ਦੇ ਮੁਢਲੇ ਸੰਵਿਧਾਨਕ ਅਧਿਕਾਰਾਂ ਨੂੰ ਕੁਚਲ ਕੇ ਇਕ ਦੁਸਮਣ ਦੇਸ਼ ਵਾਲਾ ਰਵੱਇਆ ਅਪਣਾ ਰਹੀ ਹੈ। ਇਨ੍ਹਾਂ ਦੀ ਜਿਤਨੀ ਨਿੰਦਾ ਕੀਤੀ ਜਾਏ ਓਹ ਘੱਟ ਹੈ ।
ਹਿੰਸਾ ਦੇ ਇਸ ਮਸਲੇ ’ਤੇ ਜਿਤਨੀ ਜਿੰਮੇਵਾਰ ਹਰਿਆਣਾ ਸਟੇਟ ਦੀ ਹੈ ਉਤਨੀ ਹੀ ਜਿੰਮੇਵਾਰ ਪੰਜਾਬ ’ਚ ਭਗਵੰਤ ਮਾਨ ਦੀ ਹਕੂਮਤ ਵੀ ਹੈ ਕਿਉਂਕਿ ਇਹ ਹਮਲੇ ਪੰਜਾਬ ਦੀ ਸਰਜ਼ਮੀਨ ’ਤੇ ਹੋ ਰਹੇ ਨੇ ਪਰ ਮਾਨ ਸਾਹਿਬ ਗੱਲੀਬਾਤੀ ਹੀ ਕੰਮ ਚਲਾ ਰਹੇ ਨੇ, ਪਿਛਲੇ ਦਿਨਾਂ ਤੋਂ ਇਹਨਾਂ ਹਮਲਿਆਂ ਵਿਰੁੱਧ ਉਹਨਾਂ ਵਲੋਂ ਕੋਈ ਠੋਸ ਨੀਤੀ ਅਮਲੀ ਰੂਪ ਵਿਚ ਨਹੀਂ ਅਪਣਾਈ ਜਾ ਸਕੀ ਹੈ ।
ਹਾਲਾਂਕਿ ਬਾਹਰਲੇ ਮੁਲਕਾਂ ਅੰਦਰ ਸਿੱਖ ਇਕੱਠੇ ਹੋ ਕੇ ਆਪੋ ਆਪਣੇ ਵਸੀਲਿਆਂ ਰਾਹੀਂ ਇਨ੍ਹਾਂ ਦਾ ਵਿਰੋਧ ਕਰ ਰਹੇ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਪੰਥ ਦੀ ਇੱਕੋ ਇਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕੁਝ ਲੋਕ ਚੇਅਰਮੈਨੀਆਂ ਲਈ ਛੱਡ ਕੇ ਜਾ ਰਹੇ ਹਨ । ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਪੁਰਾਣੇ ਅਤੇ ਨਵੇਂ ਵਰਕਰਾਂ ਦਾ ਫਰਜ਼ ਬਣਦਾ ਹੈ ਕਿ ਓਹ ਆਪਣੇ ਵੱਖਰੇਵੇਆਂ ਨੂੰ ਇਕ ਪਾਸੇ ਰੱਖ ਕੇ ਪਾਰਟੀ ਨੂੰ ਮਜਬੂਤ ਕਰਣ ਜਿਸ ਨਾਲ ਸਿੱਖਾਂ ਨਾਲ ਹੋ ਰਹੀ ਬੇਇਨਸਾਫ਼ੀ ਵਿਰੁੱਧ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾ ਸਕੇ 

Leave a Reply

Your email address will not be published. Required fields are marked *