ਸਕੂਟਰ ਤੇ ਆਏ ਦੋ ਲੁਟੇਰਿਆਂ ਨੇ ਫੇਜ਼ 10 ਵਿੱਚ ਪਿਸਤੌਲ ਦੀ ਨੋਕ ਤੇ ਦਿਨ ਦਿਹਾੜੇ ਸੁਨਿਆਰੇ ਦੀ ਦੁਕਾਨ ਲੁੱਟੀ
ਮੋਹਾਲੀ 27 ਜੂਨ , ਬੋਲੇ ਪੰਜਾਬ ਬਿਊਰੋ :
ਦੋ ਅਣਪਛਾਤੇ ਲੁਟੇਰਿਆਂ ਨੇ ਅੱਜ ਦਿਨ ਦਹਾੜੇ ਫੇਜ਼ 10 ਵਿੱਚ ਸਥਿਤ ਜੀ ਕੇ ਜਵੈਲਰ ਨਾਮ ਦੀ ਇੱਕ ਦੁਕਾਨ ਵਿੱਚ ਦਾਖਿਲ ਹੋ ਕੇ ਪਿਸਤੌਲ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਬਾਅਦ ਵਿੱਚ ਨਾਲ ਦੇ ਦੁਕਾਨਦਾਰਾਂ ਦੇ ਇਕੱਠੇ ਹੋਣ ਤੇ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਇਸ ਦੌਰਾਨ ਉਹਨਾਂ ਦਾ ਐਕਟਿਵਾ ਸਕੂਟਰ ਸਟਾਰਟ ਨਾ ਹੋਣ ਤੇ ਲੁਟੇਰੇ ਸਕੂਟਰ ਛੱਡ ਕੇ ਫਰਾਰ ਹੋ ਗਏ। ਫੇਜ਼ 10 ਵਿੱਚ ਜੀ ਕੇ ਜਵੈਲਰ ਦੇ ਨਾਮ ਤੇ ਸੁਨਿਆਰੇ ਦੀ ਦੁਕਾਨ ਕਰਦੀ ਮਹਿਲਾ ਗੀਤਾਂਜਲੀ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ 4 ਵਜੇ ਦੇ ਕਰੀਬ ਇੱਕ ਨੌਜਵਾਨ ਮੁੰਡਾ (ਜਿਸਨੇ ਨਕਲੀ ਦਾਹੜੀ ਲਗਾਈ ਹੋਈ ਸੀ, ਦੁਕਾਨ ਵਿੱਚ ਆਇਆ ਅਤੇ ਉਹਨਾਂ ਦੇ ਬੇਟੇ ਬਾਰੇ ਪੁੱਛਿਆ। ਉਹਨਾਂ ਕਿਹਾ ਕਿ ਬੇਟਾ ਹੁਣੇ ਆ ਜਾਵੇਗਾ ਅਤੇ ਉਹ ਉੱਥੇ ਹੀ ਬੈਠ ਗਿਆ। ਇਸ ਦੌਰਾਨ ਇੱਕ ਹੋਰ ਨੌਜਵਾਨ ਜਿਸਨੇ ਟੋਪੀ ਪਾਈ ਹੋਈ ਸੀ ਦੁਕਾਨ ਵਿੱਚ ਆ ਗਿਆ ਅਤੇ ਦੋਵਾਂ ਨੌਜਵਾਨਾਂ ਨੇ ਆਪਸ ਵਿੱਚ ਇਸ਼ਾਰੇ ਨਾਲ ਗੱਲ ਕਰਕੇ ਫਿਰ ਕਿਹਾ ਕਿ ਸਾਮਾਨ ਚੱਕ ਲੈ ਅਤੇ ਉਹਨਾਂ ਦੋਵਾਂ ਨੇ ਕਾਉਂਟਰ ਵਿੱਚ ਪਏ ਗਹਿਣੇ ਚੁੱਕਣੇ ਸ਼ੁਰੂ ਕਰ ਦਿੱਤੇ । ਉਹਨਾਂ ਕਿਹਾ ਕਿ ਉਹਨਾਂ ਨੇ ਨੌਜਵਾਨਾਂ ਨੂੰ ਟੋਕਿਆ ਕਿ ਉਹ ਕੀ ਕਰ ਰਹੇ ਹਨ ਤਾਂ ਇੱਕ ਨੌਜਵਾਨ ਨੇ ਪਿਸਤੌਲ ਕੱਢ ਲਈ ਅਤੇ ਉਹਨਾਂ ਨੂੰ ਗੱਲਾ ਖੋਲ੍ਹਣ ਲਈ ਕਿਹਾ। ਉਹਨਾਂ ਕਿਹਾ ਕਿ ਉਹਨਾਂ ਨੇ ਗੱਲਾ ਖੋਲਿਆ ਹੀ ਸੀ ਕਿ ਨਾਲ ਦੀ ਦੁਕਾਨ ਵਾਲੇ ਦੁਕਾਨਦਾਰ ਨੂੰ ਦੇਖ ਕੇ ਉਹਨਾਂ ਉਸਨੂੰ ਬੁਲਾਇਆ ਜਿਸਤੇ ਨੌਜਵਾਨ ਨੇ ਕਿਹਾ ਕਿ ਜਿਸਨੂੰ ਮਰਜੀ ਬੁਲਾ ਲਓ, ਪਰੰਤੂ ਇਸਦੇ ਬਾਅਦ ਦੋਵੇਂ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਉਹਨਾਂ ਵਲੋਂ ਦੁਕਾਨ ਦੇ ਪਿੱਛੇ ਆਪਣਾ ਸਕੂਟਰ ਖੜ੍ਹਾ ਕੀਤਾ ਸੀ ਪਰੰਤੂ ਸਕੂਟਰ ਸਟਾਰਟ ਨਾ ਹੋਣ ਅਤੇ ਦੁਕਾਨਦਾਰ ਇਕੱਠੇ ਹੋਣ ਕਾਰਨ ਦੋਵੇਂ ਨੌਜਵਾਨ ਸਕੂਟਰ ਛੱਡ ਕੇ ਫਰਾਰ ਹੋ ਗਏ। ਉਹਨਾਂ ਕਿਹਾ ਕਿ ਉਹਨਾਂ ਨੇ ਗੱਲਾ ਖੋਲਿਆ ਹੀ ਸੀ ਕਿ ਨਾਲ ਦੀ ਦੁਕਾਨ ਵਾਲੇ ਦੁਕਾਨਦਾਰ ਨੂੰ ਦੇਖ ਕੇ ਉਹਨਾਂ ਉਸਨੂੰ ਬੁਲਾਇਆ ਜਿਸ ਤੇ ਨੌਜਵਾਨ ਨੇ ਕਿਹਾ ਕਿ ਜਿਸਨੂੰ ਮਰਜੀ ਬੁਲਾ ਲਓ, ਪਰੰਤੂ ਇਸਦੇ ਬਾਅਦ ਦੋਵੇਂ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਉਹਨਾਂ ਵਲੋਂ ਦੁਕਾਨ ਦੇ ਪਿੱਛੇ ਆਪਣਾ ਸਕੂਟਰ ਖੜ੍ਹਾ ਕੀਤਾ ਸੀ ਪਰੰਤੂ ਸਕੂਟਰ ਸਟਾਰਟ ਨਾ ਹੋਣ ਅਤੇ ਦੁਕਾਨਦਾਰ ਇਕੱਠੇ ਹੋਣ ਕਾਰਨ ਦੋਵੇਂ ਨੌਜਵਾਨ ਸਕੂਟਰ ਛੱਡ ਕੇ ਫਰਾਰ ਹੋ ਗਏ। ਇਸ ਸੰਬੰਧੀ ਸੰਪਰਕ ਕਰਨ ਤੇ ਥਾਣਾ ਫੇਜ਼ 11 ਦੇ ਐਸ ਐਚ ਓ ਨਵੀਨ ਪਾਲ ਸਿੰਘ ਲਹਿਲ ਨੇ ਕਿਹਾ ਕਿ ਪੁਲੀਸ ਵਲੋਂ ਮੌਕੇ ਦਾ ਜਾਇਜਾ ਲਿਆ ਗਿਆ ਹੈ ਅਤੇ ਸੀ ਸੀ ਟੀ ਵੀ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੁਲੀਸ ਵਲੋਂ ਐਕਟਿਵਾ ਸਕੂਟਰ ਨੂੰ ਵੀ ਕਬਜੇ ਵਿੱਚ ਲਿਆ ਗਿਆ ਹੈ ਅਤੇ ਉਸਦੇ ਨੰਬਰ ਦੇ ਆਧਾਰ ਤੇ ਉਸਦੇ ਮਾਲਕ ਦਾ ਪਤਾ ਲਗਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਲੁਟੇਰਿਆਂ ਨੇ ਦੁਕਾਨ ਵਿੱਚ ਇਕੱਲੀ ਮਹਿਲਾ ਨੂੰ ਵੇਖ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਤੇ ਪੁਲੀਸ ਵਲੋਂ ਲੁਟੇਰਿਆਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। ਮੌਕੇ ਤੇ ਪਹੁੰਚੇ ਮੁਹਾਲੀ ਜਵੈਲਰ ਐਸੋਸੀਏਸ਼ਨ ਦੇ ਪ੍ਰਧਾਨ ਸਰਬਜੀਤ ਸਿੰਘ ਪਾਰਸ ਨੇ ਕਿਹਾ ਕਿ ਮੁਹਾਲੀ ਪੁਲੀਸ ਵਲੋਂ ਜਵੈਲਰਾਂ ਨੂੰ ਲੋੜੀਂਦੀ ਸੁਰੱਖਿਆ ਨਾ ਦਿੱਤੇ ਜਾਣ ਕਾਰਨ ਇਹ ਵਾਰਦਾਤ ਹੋਈ ਹੈ। ਉਹਨਾਂ ਕਿਹਾ ਕਿ ਫੇਜ਼ 10 ਵਿੱਚ ਪਹਿਲਾਂ ਵੀ ਲੁੱਟ ਦੀ ਵਾਰਦਾਤ ਹੋ ਚੁੱਕੀ ਹੈ ਅਤੇ ਉਹਨਾਂ ਵਲੋਂ ਇਸ ਸੰਬੰਧੀ ਮੁਹਾਲੀ ਦੇ ਐਸ ਐਸ ਪੀ ਮੰਗ ਪੱਤਰ ਦੇ ਕੇ ਜਵੈਲਰਾਂ ਨੂੰ ਲੋੜੀਂਦੀ ਸੁਰਖਿਆ ਦੇਣ ਦੀ ਮੰਗ ਵੀ ਕੀਤੀ ਸੀ ਪਰੰਤੂ ਪੁਲੀਸ ਵਲੋਂ ਇਸ ਸੰਬੰਧੀ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਅੱਜ ਫਿਰ ਇਹ ਵਾਰਦਾਤ ਹੋ ਗਈ ਹੈ।