ਸਾਈਬਰ ਕਰਾਈਮ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ,ਪੰਜਾਬ ਦਾ ਪਹਿਲਾ ਸਾਈਬਰ ਥਾਣਾ ਬਣ ਕੇ ਤਿਆਰ
ਲੁਧਿਆਣਾ, 26 ਜੂਨ,ਬੋਲੇ ਪੰਜਾਬ ਬਿਓਰੋ:
ਸਾਈਬਰ ਕਰਾਈਮ ਨਾਲ ਸੰਬੰਧਿਤ ਮਾਮਲਿਆਂ ‘ਤੇ ਹੁਣ ਮਹੀਨਿਆਂ ਤੱਕ ਥਾਣਿਆਂ ਤੇ ਦਫਤਰਾਂ ‘ਚ ਘੁੰਮਣ ਵਾਲੀਆਂ ਫਾਈਲਾਂ ‘ਤੇ ਹੁਣ ਤੁਰੰਤ ਕਾਰਵਾਈ ਹੋਵੇਗੀ। ਪੰਜਾਬ ਦਾ ਸਭ ਤੋਂ ਪਹਿਲਾ ਸਾਈਬਰ ਥਾਣਾ ਲੁਧਿਆਣਾ ਦੇ ਸਰਾਭਾ ਨਗਰ ‘ਚ ਤਿਆਰ ਹੋ ਗਿਆ ਹੈ। ਹੁਣ ਸ਼ਿਕਾਇਤ ਤੇ ਜਾਂਚ ਤੋਂ ਤੁਰੰਤ ਬਾਅਦ ਪਰਚਾ ਦਰਜ ਕੀਤਾ ਜਾਵੇਗਾ। ਇਸ ਨਾਲ ਮੁਲਜ਼ਮਾਂ ਨੂੰ ਕਾਬੂ ਕਰਨ ਅਤੇ ਲੋਕਾਂ ਦੇ ਪੈਸਿਆਂ ਦੀ ਰਿਕਵਰੀ ਆਦਿ ਕਰਵਾਉਣ ਵਿਚ ’ਚ ਵੀ ਸੌਖ ਹੋਵੇਗੀ।
ਦੱਸਣਯੋਗ ਹੈ ਕਿ ਹਾਲੇ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਸਾਈਬਰ ਸੈੱਲ ਬਣੇ ਹੋਏ ਹਨ। ਇਨ੍ਹਾਂ ’ਚੋਂ ਲੁਧਿਆਣਾ ਸਾਈਬਰ ਸੈੱਲ ਨੂੰ ਥਾਣੇ ’ਚ ਬਦਲਿਆ ਗਿਆ ਹੈ। ਅਜਿਹਾ ਕਰਨ ਦਾ ਕਾਰਨ ਇੱਥੇ ਆਉਣ ਵਾਲੀਆਂ ਵੱਡੀ ਗਿਣਤੀ ਸ਼ਿਕਾਇਤਾਂ ਤੇ ਉਨ੍ਹਾਂ ’ਤੇ ਕਾਰਵਾਈ ’ਚ ਲੱਗਣ ਵਾਲਾ ਸਮਾਂ ਸੀ। ਹਰ ਰੋਜ਼ ਸਾਈਬਰ ਥਾਣੇ ’ਚ ਅੱਠ ਤੋਂ 10 ਸ਼ਿਕਾਇਤਾਂ ਆਉਂਦੀਆਂ ਹਨ। ਇਨ੍ਹਾਂ ’ਚ ਓਟੀਪੀ ਫਰਾਡ, ਏਟੀਐੱਮ ਤੇ ਕ੍ਰੈਟਿਡ ਕਾਰਜ ਫਰਾਡ, ਫਾਇਨੈਂਸ਼ੀਅਲ ਫਰਾਡ ਸਮੇਤ ਹੋਰ ਕਈ ਸ਼ਿਕਾਇਤਾਂ ਆਉਂਦੀਆਂ ਹਨ