ਹੁਸ਼ਿਆਰਪੁਰ ਤੋਂ ਚਾਰ ਵਾਰ ਲੋਕ ਸਭਾ ਮੈਂਬਰ ਰਹੇ ਕਮਲ ਚੌਧਰੀ ਨਹੀਂ ਰਹੇ
ਚੰਡੀਗੜ੍ਹ, 25 ਜੂਨ,ਬੋਲੇ ਪੰਜਾਬ ਬਿਓਰੋ:ਹੁਸ਼ਿਆਰਪੁਰ ਤੋਂ ਚਾਰ ਵਾਰ ਲੋਕ ਸਭਾ ਮੈਂਬਰ ਰਹੇ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਸਕੁਐਡਰਨ ਲੀਡਰ ਕਮਲ ਚੌਧਰੀ ਦਾ ਮੰਗਲਵਾਰ ਸਵੇਰੇ ਦਿੱਲੀ ‘ਚ ਦੇਹਾਂਤ ਹੋ ਗਿਆ। ਉਹ 76 ਸਾਲ ਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਾਮ 4 ਵਜੇ ਦਿੱਲੀ ‘ਚ ਕੀਤਾ ਜਾਵੇਗਾ।
ਕਮਲ ਚੌਧਰੀ ਆਪਣੇ ਪਿਤਾ, ਸੁਤੰਤਰਤਾ ਸੈਨਾਨੀ ਅਤੇ ਉੱਘੇ ਸਮਾਜਵਾਦੀ ਨੇਤਾ ਚੌਧਰੀ ਬਲਵੀਰ ਸਿੰਘ ਦੀ ਅੱਤਵਾਦੀਆਂ ਦੁਆਰਾ ਹੱਤਿਆ ਤੋਂ ਬਾਅਦ 1985 ਵਿੱਚ ਕਾਂਗਰਸ ਦੀ ਟਿਕਟ ‘ਤੇ ਪਹਿਲੀ ਵਾਰ ਸੰਸਦ ਮੈਂਬਰ ਬਣੇ ਸਨ।
ਉਹ ਕਾਂਗਰਸ ਦੀ ਟਿਕਟ ‘ਤੇ 1985, 1989 ਅਤੇ 1992 ਵਿੱਚ ਤਿੰਨ ਵਾਰ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਚੁਣੇ ਗਏ। 1998 ਵਿੱਚ, ਉਹ ਭਾਰਤੀ ਜਨਤਾ ਪਾਰਟੀ ਦੀ ਟਿਕਟ ‘ਤੇ ਸੰਸਦ ਮੈਂਬਰ ਚੁਣੇ ਗਏ ਸਨ। ਸੰਸਦ ਮੈਂਬਰ ਹੁੰਦਿਆਂ ਉਹ ਰੱਖਿਆ ਬਾਰੇ ਸੰਸਦੀ ਸਥਾਈ ਕਮੇਟੀ ਦੇ ਚੇਅਰਮੈਨ ਵੀ ਰਹੇ।