ਨਵੀਂ ਦਿੱਲੀ 24 ਜੂਨ ਬੋਲੇ ਪੰਜਾਬ ਬਿਓਰੋ: ਅੱਜ 24 ਜੂਨ ਨੂੰ ਲੋਕ ਸਭਾ ਦੇ ਇਜਲਾਸ ਦੀ ਸ਼ੁਰੂਆਤ ਹੋਵੇਗੀ ਲੋਕ ਸਭਾ ਇਜਲਾਸ ਦੇ ਪਹਿਲੇ ਦੋ ਦਿਨ ਪ੍ਰੋਟੇਮ ਸਪੀਕਰ ਸੰਸਦਾਂ ਨੂੰ ਸੋਹੁੰ ਚੁਕਵਾਉਣਗੇ। 26 ਜੂਨ ਨੂੰ ਲੋਕ ਸਭਾ ਦੇ ਸਥਾਈ ਸਪੀਕਰ ਦੀ ਚੋਣ ਕੀਤੀ ਜਾਵੇਗੀ। ਲੋਕ ਸਭਾ ਦੇ ਸਪੀਕਰ ਦੀ ਚੋਣ ਤੋਂ ਬਾਅਦ 27 ਜੂਨ ਨੂੰ ਭਾਰਤ ਦੇ ਰਾਸ਼ਟਰਪਤੀ ਲੋਕ ਸਭਾ ਅਤੇ ਰਾਜ ਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ 3 ਜੁਲਾਈ ਤੱਕ 10 ਦਿਨਾਂ ਦੇ ਵਿੱਚ ਲੋਕ ਸਭਾ ਦੀਆਂ 8 ਬੈਠਕਾਂ ਹੋਣਗੀਆਂ। ਦੋ ਦਿਨਾਂ ਦੇ ਲਈ ਅਸਥਾਈ ਤੌਰ ਤੇ ਪ੍ਰੋਟੇਮ ਸਪੀਕਰ ਨੂੰ ਚੁਣਿਆ ਜਾਵੇਗਾ, ਜੋ ਕਿ ਨਵੇਂ ਚੁਣੇ ਗਏ ਲੋਕ ਸਭਾ ਦੇ ਸਾਂਸਦਾਂ ਨੂੰ ਸੋਹੁੰ ਚੁਕਵਾਉਣਗੇ। ਇਸ ਵਾਰ ਲੋਕ ਸਭਾ ਦੀ ਤਸਵੀਰ ਪਿਛਲੀਆਂ ਲੋਕ ਸਭਾ ਨਾਲੋਂ ਕੁਝ ਅਲੱਗ ਹੋਵੇਗੀ। ਵਿਰੋਧੀ ਧਿਰ ਪਹਿਲਾਂ ਨਾਲੋਂ ਵੱਧ ਮਜਬੂਤੀ ਦੇ ਵਿੱਚ ਨਜ਼ਰ ਆਵੇਗਾ 29 ਅਤੇ 30 ਜੂਨ ਨੂੰ ਸੈਸ਼ਨ ਛੁੱਟੀ ਕਾਰਨ ਨਹੀਂ ਹੋਵੇਗਾ ਸਪੀਕਰ ਦੀ ਚੋਣ ਨੂੰ ਲੈ ਕੇ ਵਿਰੋਧੀ ਧਿਰ ਵੀ ਆਪਣਾ ਉਮੀਦਵਾਰ ਉਤਾਰਦਾ ਹੋਇਆ ਨਜ਼ਰ ਆ ਸਕਦਾ ਹੈ। ਬੀਜੇਪੀ ਅਤੇ ਉਸ ਦੇ ਸਹਿਯੋਗੀ ਦਲਾਂ ਦੇ ਸਮਰਥਨ ਵਾਲਾ ਸਪੀਕਰ ਬਣਨ ਦੀਆਂ ਸੰਭਾਵਨਾਵਾਂ ਵੱਧ ਹਨ। ਪਰ ਇਸ ਵਾਰ ਕਿਉਂਕਿ ਵਿਰੋਧੀ ਧਿਰ ਵੱਧ ਮਜਬੂਤੀ ਦੀ ਹਾਲਤ ਦੇ ਵਿੱਚ ਹੈ ਇਸ ਕਰਕੇ ਵਿਰੋਧੀ ਧਿਰ ਵੱਲੋਂ ਵੀ ਸੱਤਾ ਧਿਰ ਦੇ ਸਪੀਕਰ ਦੀ ਚੋਣ ‘ਤੇ ਸਵਾਲ ਚੁੱਕੇ ਜਾ ਸਕਦੇ ਹਨ, ਅਤੇ ਆਪਣਾ ਉਮੀਦਵਾਰ ਵੀ ਸਪੀਕਰ ਦੇ ਤੌਰ ਤੇ ਉਤਾਰਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਪ੍ਰਤਿਯੋਗੀ ਪ੍ਰੀਖਿਆਵਾਂ ਨੂੰ ਲੈ ਕੇ ਸੋਹ ਚੁੱਕਣ ਤੋਂ ਪਹਿਲਾਂ ਹੀ ਮੋਦੀ ਸਰਕਾਰ ਘਿਰ ਚੁੱਕੀ ਹੈ। ਇਸ ਸਰਕਾਰ ਦੇ ਪਹਿਲੇ ਸੈਸ਼ਨ ਦੇ ਦੌਰਾਨ ਪ੍ਰਬਲ ਸੰਭਾਵਨਾ ਬਣੀ ਹੋਈ ਹੈ ਕਿ ਇਹ ਸੈਸ਼ਨ ਹੰਗਾਮੇਦਾਰ ਰਹੇਗਾ। ਵਿਰੋਧੀ ਧਿਰ ਨੇ ਪਹਿਲਾਂ ਹੀ ਸਰਕਾਰ ਨੂੰ ਨੀਟ ਅਤੇ ਨੈਟ ਵਰਗੀਆਂ ਪ੍ਰੀਖਿਆਵਾਂ ਦੇ ਵਿੱਚ ਗੜਬੜੀ ਨੂੰ ਲੈ ਕੇ ਘੇਰਨ ਦੀ ਤਿਆਰੀ ਕਰ ਲਈ ਹੈ। 10 ਦਿਨ ਦੇ ਇਸ ਸੈਸ਼ਨ ਦੇ ਵਿੱਚ ਸੱਤਾ ਧਿਰ ਨੂੰ ਘੇਰਨ ਦੀ ਪੂਰੀ ਤਿਆਰੀ ਵਿਰੋਧੀ ਦਲਾਂ ਵੱਲੋਂ ਕਰ ਲਈ ਗਈ ਹੈ। ਵਿਰੋਧੀ ਧਿਰ ਦੇ ਆਗੂ ਸੈਸ਼ਨ ਤੋਂ ਪਹਿਲਾਂ ਹੀ ਮੋਦੀ ਸਰਕਾਰ ਦੇ ਖਿਲਾਫ ਸਵਾਲ ਖੜੇ ਕਰ ਰਹੇ ਹਨ। ਅਜਿਹੇ ਵਿੱਚ ਲੋਕ ਸਭਾ ਦੇ ਵਿੱਚ ਵੀ ਅਜਿਹੇ ਸਵਾਲ ਉੱਠਣੇ ਲਾਜਮੀ ਹਨ। 27 ਤਰੀਕ ਨੂੰ ਰਾਜ ਸਭਾ ਦਾ ਵੀ ਸੈਸ਼ਨ ਸ਼ੁਰੂ ਹੋਣਾ ਹੈ। ਰਾਸ਼ਟਰਪਤੀ ਲੋਕ ਸਭਾ ਅਤੇ ਰਾਜ ਸਭਾ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨਗੇ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਭਾਸ਼ਣ ਦੇਣਗੇ। ਨਰਿੰਦਰ ਮੋਦੀ ਦੀਆਂ ਦੋ ਸਰਕਾਰਾਂ ਤੋਂ ਬਾਅਦ ਤੀਸਰੀ ਸਰਕਾਰ ਵਾਰ ਇਹ ਪਹਿਲੀ ਵਾਰ ਹੋਵੇਗਾ ਜਦੋਂ ਵਿਰੋਧੀ ਧਿਰ ਇਨਾ ਮਜਬੂਤ ਹੈ। ਵਿਰੋਧੀ ਧਿਰ ਵੱਲੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸੱਤਾ ਧਿਰ ਨੂੰ ਘੇਰਨ ਦੀ ਪੂਰੀ ਤਿਆਰੀ ਹੈ।