ਸ਼੍ਰੀ ਚਮਕੌਰ ਸਾਹਿਬ,14, ਅਪ੍ਰੈਲ,ਬੋਲੇ ਪੰਜਾਬ ਬਿਊਰੋ (ਮਲਾਗਰ):
ਬਲਾਕ ਸ੍ਰੀ ਚਮਕੌਰ ਸਾਹਿਬ ਕਾਂਗਰਸ ਪਾਰਟੀ ਵੱਲੋਂ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਮੌਜੂਦਾ ਐਮਪੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਹਨਾਂ ਦੇ ਸਥਾਨਕ ਦਫਤਰ ਸ਼੍ਰੀ ਚਮਕੌਰ ਸਾਹਿਬ ਵਿਖੇ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ 134ਵਾਂ ਜਨਮ ਉਤਸਵ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ , ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਾਬਕਾ ਮੁੱਖ ਮੰਤਰੀ ਦੇ ਪੀਏ ਗੁਰਚਰਨ ਸਿੰਘ ਮਾਣੇ ਮਾਜਰਾ ਨੇ ਦੱਸਿਆ ਕਿ ਉਹਨਾਂ ਦਾ ਜਨਮ ਦਿਨ ਨੂੰ ਮਨਾਉਂਦੇ ਹੋਏ ਸਥਾਨਕ ਵਰਕਰ ਅਤੇ ਆਗੂਆਂ ਨੇ ਉਨਾਂ ਦੀ ਫੋਟੋ ਰੱਖ ਕੇ ਕੇਕ ਕੱਟਦੇ ਹੋਏ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਇਸ ਸਮੇਂ ਨਗਰ ਕੌਂਸਲ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਭੰਗੂ ਕਿਰਪਾਲ ਸਿੰਘ ਗਿੱਲ ਐਮਸੀ ਇੰਦਰਪਾਲ ਸਿੰਘ ਐਮਸੀ ਬਲਾਕ ਪ੍ਰਧਾਨ ਦਵਿੰਦਰ ਸਿੰਘ ਬਿੰਦਾ ਬਲਾਕ ਪ੍ਰਧਾਨ ਮੋਰਿੰਡਾ ਦਰਸ਼ਨ ਸਿੰਘ ਸੰਧੂ ਡਾਇਰੈਕਟਰ ਮਾਰਕ ਫੈਡਰ ਰਾਣਾ ਹਰਿੰਦਰ ਸਿੰਘ ਸੋਢੀ ਪੀਏ ਗੁਰਚਰਨ ਸਿੰਘ ਮਾਣੇ ਮਾਜਰਾਸੋਸ਼ਲ ਮੀਡੀਆ ਜਨਰਲ ਸੈਕਟਰੀ ਹਰਪ੍ਰੀਤ ਸਿੰਘ ਸੋਨੀ ਆਦਿਆਗੂਆਂ ਨੇ ਡਾਕਟਰ ਅੰਬੇਦਕਰ ਸਾਹਿਬ ਦੀ ਕੁਰਬਾਨੀ ਅਤੇ ਕੀਤੀ ਹੋਈ ਮਿਹਨਤ ਅਤੇ ਕਾਨੂੰਨ ਦੀ ਰਚਨਾ ਸਮਾਜਿਕ ਭਾਈਚਾਰੇ ਨੂੰ ਬਰਾਬਰਤਾ ਦੇਣ ਲਈ ਜੋ ਸੰਘਰਸ਼ ਕੀਤਾ ਇਹਨਾਂ ਸਾਰੇ ਆਗੂਆਂ ਨੇ ਉਹਨਾਂ ਦੇ ਜ਼ਿੰਦਗੀ ਦੇ ਫਲਸਫੇ ਨੂੰ ਦੁਹਰਾਇਆ ਇਸ ਸਮੇਂ ਹੋਰਨਾਂ ਤੋਂ ਇਲਾਵਾ ਮਲਕੀਤ ਸਿੰਘ ਮੁੰਡੀਆਂ ਦਫਤਰ ਇੰਚਾਰਜ ਵਰਿੰਦਰ ਕੁਮਾਰ ਵਿੱਕੀ ਸਾ.ਐਮ.ਸੀਜਸਵੀਰ ਸਿੰਘ ਜੱਸੀ ਗੁਰਮੀਤ ਸਿੰਘ ਰੁੜਕੀ ਪਵਿੱਤਰ ਆੜਤੀ ਜਸਵੰਤ ਸਿੰਘ ਮਾਵੀ ਕੁਲਵਿੰਦਰ ਸਿੰਘ ਬੇਲਾ ਲਵਲੀ ਸਰਪੰਚ ਸੁਖਜੀਤ ਸਿੰਘ ਨੰਬਰਦਾਰ ਤਰਨਵੀਰ ਸਿੰਘ ਪਿੱਪਲ ਮਾਜਰਾ ਆਕਾਸ਼ ਚਮਕੌਰ ਸਾਹਿਬ ਰਾਹੁਲ ਚਮਕੌਰ ਸਾਹਿਬ ਰਜਿੰਦਰ ਸਿੰਘ ਸਾਬਕਾ ਸਰਪੰਚ ਹਾਜਰ ਸਨ।