ਸੰਵਿਧਾਨ ਵਿੱਚ ਦਰਜ ਮਜ਼ਦੂਰ ਪੱਖੀ ਨੀਤੀਆਂ ਨੂੰ ਲਾਗੂ ਕਰਨ ਦੀ ਮੰਗ
ਸ੍ਰੀ ਚਮਕੌਰ ਸਾਹਿਬ,14, ਅਪ੍ਰੈਲ ,ਬੋਲੇ ਪੰਜਾਬ ਬਿਊਰੋ :
ਮਿਸਤਰੀਆਂ, ਮਜ਼ਦੂਰਾਂ ਦੀ ਜਥੇਬੰਦੀ ਸ਼੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਰਜਿ ਸੰਬੰਧਿਤ ਇਫਟੂ ਬਲਾਕ ਸ੍ਰੀ ਚਮਕੌਰ ਸਾਹਿਬ ਵੱਲੋਂ ਲੇਬਰ ਚੌਂਕ ਵਿਖੇ ਪ੍ਰਧਾਨ ਬਲਵਿੰਦਰ ਸਿੰਘ ਭੈਰੋ ਮਾਜਰਾ, ਕਿਰਤੀ ਕਿਸਾਨ ਮੋਰਚੇ ਦੇ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਸੈਦਪੁਰਾ ਦੀ ਪ੍ਰਧਾਨਗੀ ਹੇਠ ਭਾਰਤ ਰਤਨ ,ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਦਾ 134ਵਾਂ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਵਿੱਚ ਮਿਸਤਰੀ ਮਨਮੋਹਣ ਸਿੰਘ ਨੇ ਦੱਸਿਆ ਕਿ ਮਜ਼ਦੂਰਾਂ, ਮਿਸਤਰੀਆਂ ਦੇ ਇਕੱਠ ਨੂੰ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਸੀਮਰੂ ,ਸਲਾਹਕਾਰ ਮਲਾਗਰ ਸਿੰਘ , ਸਤਵਿੰਦਰ ਸਿੰਘ ਨੀਟਾ,ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਡਾ ਅੰਬੇਡਕਰ ਦਾ ਜਨਮ ਹੋਇਆ ਉਸ ਸਮੇਂ ਭਾਰਤ ਜਗੀਰੂ ਵਿਚਾਰਧਾਰਾ ਵਿੱਚ ਜਕੜਿਆ ਛੂਤ ਛਾਤ ਜਾਤੀਵਾਦ ਪ੍ਰਥਾ ਅਧਾਰਤ ਜਮਾਤੀ ਸਮਾਜ ਵਿੱਚ ਵੰਡਿਆ ਹੋਇਆ ਸੀ। ਡਾਕਟਰ ਸਾਹਿਬ ਨੇ ਛੂਤ ਛਾਤ ਜਾਤੀਵਾਦ ਦਾ ਜਬਰ ਆਪਣੇ ਪਿੰਡੇ ਤੇ ਹਡਾਉਂਦੇ ਆਪਣੀ ਪੜ੍ਹਾਈ ਮੁਕੰਮਲ ਕੀਤੀ ,1927 ਵਿੱਚ ਉਹਨਾਂ ਛੂਤ ਛਾਤ,ਜਾਤੀਵਾਦ ਦੇ ਖਿਲਾਫ ਆਪਣਾ ਸਘੰਰਸ਼ ਤੇਜ ਕਰ ਦਿੱਤਾ ਅਤੇ ਮਹਾਰਾਸ਼ਟਰ ਵਿੱਚ ਰਾਏਗੜ੍ਹ ਦੇ ਮਹਾਡ ਵਿੱਚ ਉਹਨਾਂ ਨੇ ਮਨੂ ਸਿਮਰਤੀ ਦੀ ਪੁਰਾਣੀ ਕਾਪੀ ਫੂਕ ਕੇ ਇਸ ਵਿਰੁੱਧ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੱਤਾ, ਉਹ ਦੇਸ਼ ਦੇ ਪਹਿਲੇ ਲੇਬਰ ਮੰਤਰੀ ਬਣੇ, ਉਹਨਾਂ ਦਲਿਤਾਂ ਲਈ ਨੌਕਰੀਆਂ, ਜਮੀਨਾਂ ਦੇ ਅਧਿਕਾਰ ਸਮੇਤ ਬਹੁਤ ਸਾਰੇ ਕਾਨੂੰਨੀ ਉਪਰਾਲੇ ਕੀਤੇ, ਉਹਨਾਂ ਵੱਲੋਂ ਦੇਸ਼ ਦੇ ਦਲਿਤ ਭਾਈਚਾਰੇ ਨੂੰ ,ਪੜੋ ਜੁੜੋ ਸੰਘਰਸ਼ ਕਰੋ ਦੇ ਨਾਅਰੇ ਤਹਿਤ ਜਥੇਬੰਦ ਹੋਣ ਦਾ ਸੱਦਾ ,ਇਸ ਲਈ ਦਿੱਤਾ ਕਿ ਭਾਵੇਂ ਸੰਵਿਧਾਨ ਵਿੱਚ ਦੇਸ਼ ਦੇ ਮਿਹਨਤਕਸ਼ ਲੋਕਾਂ ਦੀ ਮੁਕਤੀ ਲਈ ਕਾਨੂੰਨੀ ਅਧਿਕਾਰ ਹਨ ,ਪਰੰਤੂ ਇਹਨਾਂ ਅਧਿਕਾਰਾਂ ਨੂੰ ਜਥੇਬੰਦ ਹੋਣ ਉਪਰੰਤ ਹੀ ਲਾਗੂ ਕਰਾਇਆ ਜਾ ਸਕਦਾ ਹੈ। ਇਸ ਮੌਕੇ ਜਥੇਬੰਦੀ ਵੱਲੋਂ ਸਮੁੱਚੇ ਮਜ਼ਦੂਰਾਂ ਨੂੰ ਲੱਡੂ ਵੰਡੇ ਗਏ ਅਤੇ ਖੁਸ਼ੀਆਂ ਮਨਾਈਆਂ ਗਈਆਂ। ਇਸ ਮੌਕੇ ਪੀਐਸਯੂ ਦੇ ਆਗੂ ਰਾਣਾ ਪ੍ਰਤਾਪ ਸਿੰਘ, ਸਤਵਿੰਦਰ ਸਿੰਘ ਨੀਟਾ, ਸੁਰਿੰਦਰ ਸਿੰਘ ਅੰਗਰੇਜ਼,ਰਮੇਸ਼ ਕੁਮਾਰ ਕਾਕਾ, ਮੋਹਣ ਸਿੰਘ ਟਾਲ ਵਾਲਾ, ਕਮਲਜੀਤ ਸਿੰਘ, ਬਹਾਦਰ ਸਿੰਘ ਜਟਾਣਾ, ਜਗਮੀਤ ਸਿੰਘ ਪਲੰਬਰ , ਗੁਲਾਬ ਚੰਦ ਚੌਹਾਨ ,ਗੁਰਮੇਲ ਸਿੰਘ ਰਵਿੰਦਰ ਸਿੰਘ ਰਾਜੂ, ਦਲਵੀਰ ਸਿੰਘ ਜਟਾਣਾ ਗੁਰਮੀਤ ਸਿੰਘ, ਹਰਜੀਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਮਿਸਤਰੀ ਤੇ ਮਜ਼ਦੂਰ ਹਾਜਰ ਸਨ।