ਪੰਜਾਬ ਪੁਲਿਸ ਦੀ ਹਿਰਾਸਤ ‘ਚੋਂ ਤਿੰਨ ਮੁਲਜ਼ਮ ਫਰਾਰ, ਥਾਣਾ ਮੁਖੀ ਸਣੇ ਪੰਜ ਮੁਲਾਜ਼ਮ ਮੁਅੱਤਲ

ਪੰਜਾਬ


ਮੁਕਤਸਰ, 13 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਮੁਕਤਸਰ ਦੇ ਲੰਬੀ ਸਬ ਡਿਵੀਜ਼ਨ ਅਧੀਨ ਥਾਣਾ ਕਬਰਵਾਲਾ ਵਿੱਚੋਂ ਨਸ਼ੇ ਅਤੇ ਗੰਭੀਰ ਮਾਮਲਿਆਂ ’ਚ ਫੜੇ ਤਿੰਨ ਮੁਲਜ਼ਮ ਰਾਤ ਦੇ ਹਨੇਰੇ ’ਚ ਹਵਾਲਤ ‘ਚੋਂ ਫਰਾਰ ਹੋ ਗਏ।ਇਨ੍ਹਾਂ ਵਿੱਚੋਂ ਦੋ ਮੁਲਜ਼ਮ 10 ਅਪ੍ਰੈਲ ਨੂੰ 3.30 ਕੁਇੰਟਲ ਚੂਰਾ ਪੋਸਤ ਸਮੇਤ ਗ੍ਰਿਫ਼ਤਾਰ ਹੋਏ ਸਨ, ਜਦਕਿ ਤੀਜਾ ਮੁਲਜ਼ਮ ਧਾਰਾ 307 ਦੇ ਮਾਮਲੇ ’ਚ ਹਿਰਾਸਤ ’ਚ ਸੀ। ਤਿੰਨੋਂ ਮੁਲਜ਼ਮਾਂ ਤੋਂ ਪੁੱਛਗਿੱਛ ਲਈ ਅਦਾਲਤੀ ਰਿਮਾਂਡ ਮਿਲਿਆ ਹੋਇਆ ਸੀ। ਪਰ ਰਾਤ ਸਮੇਂ, ਜਦ ਥਾਣੇ ’ਚ ਇਕ ਏਐਸਆਈ ਅਤੇ ਚਾਰ ਹੋਰ ਮੁਲਾਜ਼ਮ ਡਿਊਟੀ ’ਤੇ ਸਨ, ਓਸੇ ਵੇਲੇ ਇਹ ਤਿੰਨੇ ਹਵਾਲਤ ਵਿਚੋਂ ਭੱਜ ਗਏ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐੱਸਐੱਸਪੀ ਡਾ. ਅਖਿਲ ਚੌਧਰੀ ਨੇ ਥਾਣਾ ਇੰਚਾਰਜ ਦਵਿੰਦਰ ਕੁਮਾਰ ਸਮੇਤ ਪੰਜ ਪੁਲਿਸ ਕਰਮਚਾਰੀਆਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ। ਇਨ੍ਹਾਂ ’ਚ ਰਾਤ ਦੀ ਡਿਊਟੀ ਦੇ ਇੰਚਾਰਜ ਏਐਸਆਈ ਜਰਨੈਲ ਸਿੰਘ, ਸਹਾਇਕ ਮੁਨਸ਼ੀ ਨਰਿੰਦਰ ਸਿੰਘ ਅਤੇ ਤਿੰਨ ਸੰਤਰੀ ਵੀ ਸ਼ਾਮਲ ਹਨ, ਜਿਨ੍ਹਾਂ ਖ਼ਿਲਾਫ਼ ਹੁਣ ਕੇਸ ਦਰਜ ਕੀਤਾ ਗਿਆ ਹੈ।
ਐੱਸਐੱਸਪੀ ਨੇ ਘਟਨਾ ਵਾਲੇ ਥਾਣੇ ਦਾ ਦੌਰਾ ਕਰਕੇ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ ਤੇ ਕਿਹਾ ਕਿ ਲਾਪਰਵਾਹੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।