ਚੰਡੀਗੜ੍ਹ, 13 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਚੰਡੀਗੜ੍ਹ ‘ਚ ਇਕ ਵਾਰ ਫਿਰ ਤੇਜ਼ ਰਫਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਸੈਕਟਰ-16/17 ਲਾਈਟ ਪੁਆਇੰਟ ਤੋਂ ਆ ਰਹੀ ਓਵਰ ਸਪੀਡ ਮਰਸਡੀਜ਼ ਕਾਰ ਮਟਕਾ ਚੌਕ ਉੱਪਰ ਜਾ ਚੜ੍ਹੀ। ਕਾਰ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਕਾਰ ਚੌਰਾਹੇ ਦੀਆਂ ਇੱਟਾਂ ਤੋੜਦੀ ਹੋਈ ਉੱਪਰ ਜਾ ਚੜ੍ਹੀ।ਮਰਸੀਡੀਜ਼ ਦੇ ਸਾਰੇ ਏਅਰਬੈਗ ਖੁੱਲ੍ਹ ਗਏ। ਗੱਡੀ ਦੀ ਸਪੀਡ 100 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਸੀ।
ਸੂਚਨਾ ਮਿਲਦੇ ਹੀ ਸੈਕਟਰ 3 ਥਾਣਾ ਇੰਚਾਰਜ ਨਰਿੰਦਰ ਪਟਿਆਲ, ਪੀ.ਸੀ.ਆਰ ਗੱਡੀ ਅਤੇ ਰਾਤ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚ ਗਏ।ਪੁਲਸ ਨੇ ਕਾਰ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਮੰਨਣਾ ਹੈ ਕਿ ਕਾਰ ਸਵਾਰਾਂ ਨੇ ਸ਼ਰਾਬ ਪੀਤੀ ਹੋਈ ਸੀ।
ਹਾਦਸਾ ਸ਼ਨੀਵਾਰ ਰਾਤ 12:30 ਵਜੇ ਵਾਪਰਿਆ। ਮਰਸਡੀਜ਼ ਕਾਰ ਵਿੱਚ ਸਵਾਰ ਵਿਅਕਤੀ ਸੈਕਟਰ-9 ਵੱਲ ਜਾ ਰਹੇ ਸਨ। ਜਦੋਂ ਉਹ ਮਟਕਾ ਚੌਕ ਕੋਲ ਪਹੁੰਚੇ ਤਾਂ ਕਾਰ ਸਿੱਧੀ ਚੌਕ ਨਾਲ ਟਕਰਾ ਕੇ ਉਸ ’ਤੇ ਚੜ੍ਹ ਗਈ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।
