ਚੰਡੀਗੜ੍ਹ, 13 ਅਪ੍ਰੈਲ ,ਬੋਲੇ ਪੰਜਾਬ ਬਿਊਰੋ :
ਅਕਾਲੀ ਦਲ ਦੇ ਨਵੇਂ ਚੁਣੇ ਗਏ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਕਾਲੀ ਦਲ ਨੂੰ ਖਤਮ ਕਰਨ ਦੀ ਸਾਜਿਸ਼ ਰਚੀ ਗਈ ਸੀ। ਉਹਨਾਂ ਨੇ ਕਿਹਾ ਕਿ ਜਦੋਂ ਐਨਡੀਏ ਦਾ ਸਾਥ ਛੱਡਿਆ ਤਾਂ ਅਕਾਲੀ ਦਲ ਨੂੰ ਖਤਮ ਕਰਨ ਦੀ ਸਾਜਿਸ਼ ਰਚੀ ਗਈ।
ਸੁਖਬੀਰ ਬਾਦਲ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਨੇ ਗੁਰਦੁਆਰਾ ਕਮੇਟੀਆਂ ਤੇ ਕਬਜ਼ਾ ਕੀਤਾ। ਸੁਖਬੀਰ ਬਾਦਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਕੇਂਦਰ ਦੀ ਭਾਜਪਾ ਸਰਕਾਰ ਤੇ ਲਗਾਏ।ਸੁਖਬੀਰ ਬਾਦਲ ਨੇ ਇਹ ਵੀ ਵੱਡਾ ਦੋਸ਼ ਲਗਾਇਆ ਕਿ ਸਿਰਸਾ ਵਰਗੇ ਜਿਨਾਂ ਨੂੰ ਅਕਾਲੀ ਦਲ ਨੇ ਪੈਦਾ ਕੀਤਾ, ਉਹਨਾਂ ਨੇ ਹੀ ਅਕਾਲੀ ਦਲ ਦੇ ਨਾਲ ਗਦਾਰੀ ਕੀਤੀ। ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਤੇ ਬੋਲਦਿਆਂ ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਸਮੇਤ ਹੋਰਾਂ ਜਥੇਦਾਰਾਂ ਨੂੰ ਕੰਟਰੋਲ ‘ਚ ਕੇਂਦਰ ਵੱਲੋਂ ਲਿਆ ਗਿਆ। ਗੰਨਮੈਨ, ਜਿਪਸੀਆਂ ਦੇ ਕੇ ਜਥੇਦਾਰਾਂ ਨੂੰ ਕੌਮ ਦੇ ਖਿਲਾਫ ਭੜਕਾਇਆ ਗਿਆ। ਸੁਖਬੀਰ ਬਾਦਲ ਨੇ ਕਿਹਾ ਕਿ ਜਥੇਦਾਰ ਕੌਮ ਨੂੰ ਮਜਬੂਤ ਕਰਨ ਦੀ ਥਾਂ ਜਥੇਬੰਦੀ ਨੂੰ ਖਤਮ ਕਰਨ ‘ਚ ਲੱਗੇ ਰਹੇ।