ਸਰਬੱਤ ਦਾ ਭਲਾ ਟਰਸਟ ਵੱਲੋਂ ਅੱਖਾਂ ਦਾ ਮੁਫਤ ਚੈਕ ਅਪ ਕੈਂਪ :

ਹੈਲਥ ਪੰਜਾਬ

ਗੁਰਜੀਤ ਸਿੰਘ ਉਬਰਾਏ ਅਤੇ ਕਮਲਜੀਤ ਸਿੰਘ ਰੂਬੀ ਕਰਨਗੇ ਕੈਂਪ ਦਾ ਉਦਘਾਟਨ : ਮੱਖਣ ਸਿੰਘ

ਮੋਹਾਲੀ 12 ਅਪ੍ਰੈਲ ,ਬੋਲੇ ਪੰਜਾਬ ਬਿਊਰੋ :

ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਰਜਿਸਟਰਡ ਦੇ ਵੱਲੋਂ ਟਰਸਟ ਦੇ ਮੈਨੇਜਿੰਗ ਟਰਸਟੀ ਡਾਕਟਰ ਐਸ ਪੀ ਸਿੰਘ ਉਬਰਾਏ ਦੇ ਦਿਸ਼ਾ ਨਿਰਦੇਸ਼ਾਂ ਹੇਠ 693 ਵਾਂ ਅੱਖਾਂ ਦਾ ਮੁਫਤ ਚੈਕਅਪ ਕੈਂਪ ਲਗਾਇਆ ਜਾ ਰਿਹਾ ਹੈ। 12 ਅਪ੍ਰੈਲ 2025, ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਏ ਜਾ ਰਹੇ ਕੈਂਪ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਕੈਂਪ ਮੈਨੇਜਿੰਗ ਕਮੇਟੀ ਦੇ ਮੈਂਬਰ- ਮੱਖਣ ਸਿੰਘ ਮੋਹਾਲੀ,ਬਲਜੀਤ ਸਿੰਘ ਅਤੇ ਡਾਕਟਰ ਅਸ਼ੀਸ਼ ਕੁਮਾਰ ਨੇ ਦੱਸਿਆ ਕਿ ਗੁਰੂਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਵਿਸਾਖੀ ਦੇ ਪਾਵਨ ਦਿਹਾੜੇ ਨੂੰ ਸਮਰਪਿਤ ਲਗਾਏ ਜਾ ਰਹੇ ਇਸ ਕੈਂਪ ਦਾ ਉਦਘਾਟਨ ਸਰਦਾਰ ਗੁਰਜੀਤ ਸਿੰਘ ਉਬਰਾਏ- ਟਰਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਅਤੇ ਅਤੇ ਸਰਦਾਰ ਕਮਲਜੀਤ ਸਿੰਘ ਰੂਬੀ- ਪ੍ਰਧਾਨ ਮੋਹਾਲੀ ਇਕਾਈ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਵੱਲੋਂ ਸਾਂਝੇ ਤੌਰ ਤੇ ਕੀਤਾ ਕੀਤਾ ਜਾਵੇਗਾ, ਮੱਖਣ ਸਿੰਘ ਹੋਰਾਂ ਦੱਸਿਆ ਕਿ ਕੈਂਪ ਦੇ ਮੁੱਖ ਮਹਿਮਾਨ ਵਜੋਂ ਰਾਜਿੰਦਰ ਸਿੰਘ ਹੜਾ ਟੌਹੜਾ-ਮੈਨੇਜਰ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਉਚੇਚੇ ਤੌਰ ਤੇ ਹਾਜ਼ਰ ਰਹਿਣਗੇ, ਜਦਕਿ ਅੱਖਾਂ ਦੇ ਮਾਹਿਰ ਡਾਕਟਰ- ਅਦਿਤਿਆ ਸ਼ਰਮਾ, ਹੱਡੀਆਂ ਦੇ ਮਾਹਰ ਡਾਕਟਰ ਅਮਨਦੀਪ ਗਰਗ,ਈ. ਐਨ.ਟੀ. ਦੇ ਮਾਹਿਰ ਡਾਕਟਰ ਸ਼ਿਵਾਨੀ ਜੈਨ,ਚਮੜੀ ਰੋਗਾਂ ਦੇ ਮਾਹਰ ਡਾਕਟਰ ਐਸ. ਪੀ. ਸਿੰਘ ਵੱਲੋਂ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਵੇਗਾ, ਉਹਨਾਂ ਦੱਸਿਆ ਕਿ ਇਸ ਮੌਕੇ ਲੋੜਵੰਦ ਮਰੀਜ਼ਾਂ ਨੂੰ ਸਰਬੱਤ ਦਾ ਭਲਾ ਟਰਸਟ ਵੱਲੋਂ ਦਵਾਈਆਂ ਮੁਫਤ ਵੰਡੀਆਂ ਜਾਣਗੀਆਂ ਅਤੇ ਨੇੜੇ ਦੀ ਨਜ਼ਰ ਦੀਆਂ ਐਨਕਾਂ ਵੀ ਮੁਫਤ ਤਕਸੀਮ ਕੀਤੀਆਂ ਜਾਣਗੀਆਂ, ਮੱਖਣ ਸਿੰਘ ਹੋਰਾਂ ਦੱਸਿਆ ਕਿ ਟਰਸਟ ਵੱਲੋਂ ਲਗਾਤਾਰ ਸਮਾਜ ਸੇਵਾ ਦੇ ਖੇਤਰ ਵਿੱਚ ਕੰਮ ਪੂਰੀ ਸਰਗਰਮੀ ਨਾਲ ਜਾਰੀ ਹੈ ਅਤੇ ਅਗਾਂਹ ਵੀ ਜਾਰੀ ਰਹੇਗਾ, ਮੱਖਣ ਸਿੰਘ ਹੋਰਾਂ ਦੱਸਿਆ ਕਿ ਕੈਂਪ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।