ਮਿਹਨਤ ਨਾਲ ਚੰਗਾ ਮੁਕਾਮ ਹਾਸਿਲ ਕੀਤਾ ਜਾ ਸਕਦਾ ਹੈ: ਕੁਲਦੀਪ ਵਰਮਾ ਪ੍ਰਧਾਨ ਵਿਦਿਆਰਥੀ ਕਲਿਆਣ ਪ੍ਰੀਸ਼ਦ
ਪਹਿਲੇ ਸਥਾਨ ਤੇ ਵਿਦਿਆਰਥਣ ਪਰਮਿੰਦਰ ਕੌਰ, ਦੂਜੇ ਸਥਾਨ ਤੇ ਸ਼ਾਕਸ਼ੀ ਅਤੇ ਤੀਜਾ ਸਥਾਨ ਤੇ ਅੰਜਲੀ ਰਹੀ
ਪਰਮਿੰਦਰ ਕੌਰ ਨੇ 600 ਵਿੱਚੋਂ 590 ਅੰਕ ਲੈ ਕੇ ਮੈਰਿਟ ਸੂਚੀ ਵਿੱਚ ਗਿਆਰਵਾਂ ਰੈਂਕ ਪ੍ਰਾਪਤ ਕੀਤਾ: ਰਚਨਾ ਰਾਣੀ ਬਲਾਕ ਨੋਡਲ ਅਫ਼ਸਰ ਰਾਜਪੁਰਾ-1
ਰਾਜਪੁਰਾ 12 ਅਪ੍ਰੈਲ ,ਬੋਲੇ ਪੰਜਾਬ ਬਿਊਰੋ :
ਖੇੜਾ ਗੱਜੂ ਹਾਈ ਸਕੂਲ ਵਿਖੇ ਅੱਜ ਇਕ ਵਿਸ਼ੇਸ਼ ਸਮਾਰੋਹ ਦੌਰਾਨ ਅੱਠਵੀਂ ਜਮਾਤ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਹ ਸਮਾਰੋਹ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀ ਮਿਹਨਤ ਦੀ ਸਾਰਾਹਨਾ ਕਰਨ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ।
ਸਕੂਲ ਵਿੱਚੋਂ ਪਹਿਲੀ ਅਤੇ ਬੋਰਡ ਦੀ ਅੱਠਵੀਂ ਦੀ ਮੈਰਿਟ ਸੂਚੀ ਵਿੱਚ ਗਿਆਰਵਾਂ ਰੈਂਕ ਕਰਨ ਵਾਲੀ ਵਿਦਿਆਰਥਣ ਪਰਮਿੰਦਰ ਕੌਰ ਨੂੰ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਉਸਨੇ 600 ਵਿੱਚੋਂ 590 ਅੰਕ ਹਾਸਿਲ ਕਰਕੇ ਮੈਰਿਟ ਸੂਚੀ ਵਿੱਚ 11ਵਾਂ ਰੈਂਕ ਪ੍ਰਾਪਤ ਕੀਤਾ। ਸਕੂਲ ਵਿੱਚ ਦੂਜੇ ਸਥਾਨ ਤੇ ਸ਼ਾਕਸ਼ੀ ਅਤੇ ਤੀਜੇ ਸਥਾਨ ਤੇ ਅੰਜਲੀ ਰਹੀਆਂ। ਇਸ ਮੌਕੇ ‘ਤੇ ਰਚਨਾ ਰਾਣੀ, ਬਲਾਕ ਨੋਡਲ ਅਫ਼ਸਰ ਰਾਜਪੁਰਾ-1 ਨੇ ਵਿਦਿਆਰਥੀਆਂ ਦੀ ਸਫਲਤਾ ‘ਤੇ ਖੁਸ਼ੀ ਜਤਾਈ ਅਤੇ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ‘ਤੇ ਵਿਦਿਆਰਥੀ ਕਲਿਆਣ ਪ੍ਰੀਸ਼ਦ ਦੇ ਪ੍ਰਧਾਨ ਕੁਲਦੀਪ ਵਰਮਾ ਨੇ ਵੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਮਿਹਨਤ ਨਾਲ ਹਰ ਮੁਸ਼ਕਲ ਰਾਹ ਸੌਖਾ ਬਣ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਹੀ ਤਰੱਕੀ ਦੀ ਚਾਬੀ ਹੈ ਅਤੇ ਅਜਿਹੇ ਹੋਣਹਾਰ ਵਿਦਿਆਰਥੀ ਸਮਾਜ ਦੀ ਸ਼ਾਨ ਹਨ।
ਸਮਾਰੋਹ ਦੌਰਾਨ ਸਕੂਲ ਸਟਾਫ, ਮਾਪੇ ਅਤੇ ਪਿੰਡ ਵਾਸੀਆਂ ਨੇ ਵੀ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।