ਸਿੱਖਿਆ ਕ੍ਰਾਂਤੀ ਤਹਿਤ ਉਦਘਾਟਨ ਸਮਾਰੋਹ ਲਈ ਅਧਿਆਪਕ ਅਤੇ ਵਿਦਿਆਰਥੀ ਕਰ ਰਹੇ ਹਨ ਮਿਹਨਤ: ਵਿਜੇ ਕੁਮਾਰ ਮੈਨਰੋ ਸਿੱਖਿਆ ਕੋਆਰਡੀਨੇਟਰ ਕਮ ਮਾਸਟਰ ਟਰੇਨਰ ਮਾਲਵਾ ਜੋਨ ਪੰਜਾਬ
ਰਾਜਪੁਰਾ, 11 ਅਪ੍ਰੈਲ ,ਬੋਲੇ ਪੰਜਾਬ ਬਿਊਰੋ :
ਸਿੱਖਿਆ ਕ੍ਰਾਂਤੀ ਮੁਹਿੰਮ ਦੇ ਤਹਿਤ, ਰਾਜਪੁਰਾ ਬਲਾਕ-1 ਅਤੇ ਬਲਾਕ-2 ਵਿੱਚ ਸਕੂਲਾਂ ਵਿੱਚ ਹੋਣ ਵਾਲੇ ਉਦਘਾਟਨ ਸਮਾਰੋਹਾਂ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ। ਇਹ ਮੀਟਿੰਗ ਹਲਕਾ ਸਿੱਖਿਆ ਕੋਆਰਡੀਨੇਟਰ ਵਿਜੇ ਕੁਮਾਰ ਮੈਨਰੋ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਦੋਹਾਂ ਬਲਾਕਾਂ ਦੇ ਸਿੱਖਿਆ ਅਧਿਕਾਰੀਆਂ, ਸਕੂਲ ਮੁਖੀ, ਅਤੇ ਹੋਰ ਸਟਾਫ ਨੇ ਭਾਗ ਲਿਆ।
ਵਿਜੇ ਕੁਮਾਰ ਮੈਨਰੋ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੀ ਅਗਵਾਈ ਅਤੇ ਨੀਨਾ ਮਿੱਤਲ ਵਿਧਾਇਕਾ ਰਾਜਪੁਰਾ ਦੇ ਨਿਰਦੇਸ਼ਾਂ ਅਨੁਸਾਰ ਸਿੱਖਿਆ ਕ੍ਰਾਂਤੀ ਤਹਿਤ ਜੋ ਵਿਸ਼ੇਸ਼ ਸਮਾਰੋਹ ਹੋਣ ਜਾ ਰਹੇ ਹਨ, ਉਹ ਸਿਰਫ਼ ਇੱਕ ਕਾਰਜਕ੍ਰਮ ਨਹੀਂ, ਸਗੋਂ ਨਵੀਂ ਸੋਚ ਅਤੇ ਨਵੀਨਤਮ ਸਿੱਖਿਆ ਪ੍ਰਾਪਤੀਆਂ ਵੱਲ ਇੱਕ ਕਦਮ ਹਨ। ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਹਰ ਸਕੂਲ ਵਿੱਚ ਅਧਿਆਪਕ ਅਤੇ ਵਿਦਿਆਰਥੀ ਪੂਰੀ ਲਗਨ ਨਾਲ ਤਿਆਰੀ ਕਰ ਰਹੇ ਹਨ ਤਾਂ ਜੋ ਇਹ ਸਮਾਰੋਹ ਸਫਲ ਰਹਿਣ।

ਇਸ ਮੌਕੇ ਬੀਪੀਈਓ ਰਾਜਪੁਰਾ ਬਲਵਿੰਦਰ ਕੁਮਾਰ ਨੇ ਕਿਹਾ ਕਿ ਹਲਕਾ ਵਿਧਾਇਕ ਨੀਨਾ ਮਿੱਤਲ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਵਿੱਚ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕਰਦਿਆਂ ਮਾਪਿਆਂ ਨੂੰ ਮਿਲ ਰਹੇ ਹਨ। ਇਸ ਨਾਲ ਮਾਪਿਆਂ ਦਾ ਵਿਸ਼ਵਾਸ ਵੀ ਸਰਕਾਰੀ ਸਕੂਲਾਂ ਪ੍ਰਤੀ ਵਧ ਰਿਹਾ ਹੈ।
ਇਸ ਮੀਟਿੰਗ ਵਿੱਚ ਰਾਜਿੰਦਰ ਸਿੰਘ ਚਾਨੀ ਮੀਡੀਆ ਕੋਆਰਡੀਨੇਟਰ, ਦਿਨੇਸ਼ ਪੁਰੀ, ਰਾਮ ਸ਼ਰਨ ਸਾਬਕਾ ਐਮ.ਸੀ., ਅਵਤਾਰ ਸਿੰਘ ਬੀਆਰਸੀ ਰਾਜਪੁਰਾ, ਪਿਆਰਾ ਸਿੰਘ ਸੀਐੱਚਟੀ, ਜੋਤੀ ਪੁਰੀ ਸੀਐੱਚਟੀ, ਦਲਜੀਤ ਸਿੰਘ ਸੀਐੱਚਟੀ, ਰੇਖਾ ਵਰਮਾ, ਮਨਜੀਤ ਸਿੰਘ, ਪ੍ਰਵੀਨ ਕੁਮਾਰ, ਬਲਵਿੰਦਰ ਕੌਰ ਅਤੇ ਹੋਰ ਬਲਾਕ ਅਧਿਕਾਰੀ ਵੀ ਮੌਜੂਦ ਰਹੇ।