ਫਾਜ਼ਿਲਕਾ, 11 ਅਪ੍ਰੈਲ, ਬੋਲੇ ਪੰਜਾਬ ਬਿਊਰੋ :
ਫਾਜ਼ਿਲਕਾ ‘ਚ ਸੀਬੀਆਈ ਅਧਿਕਾਰੀ ਬਣ ਕੇ 14 ਲੱਖ ਰੁਪਏ ਦੀ ਆਨਲਾਈਨ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਫਾਜ਼ਿਲਕਾ ਸਾਈਬਰ ਕ੍ਰਾਈਮ ਥਾਣਾ ਪੁਲਸ ਵਲੋਂ ਮੁਲਜ਼ਮ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਪਿੰਡ ਖਿਪਾਵਾਲੀ ਦੇ ਵਸਨੀਕ ਰਜਿੰਦਰ ਸਿੰਘ ਨੇ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਬੀਤੇ ਦਿਨੀ ਉਸ ਨੂੰ ਕਿਸੇ ਅਣਪਛਾਤੇ ਮੋਬਾਈਲ ਨੰਬਰ ਤੋਂ ਕਾਲ ਆਈ ਸੀ। ਫੋਨ ਕਰਨ ਵਾਲੇ ਨੇ ਸੀਬੀਆਈ ਅਧਿਕਾਰੀ ਹੋਣ ਦਾ ਦਾਅਵਾ ਕਰਦਿਆਂ ਕਿਹਾ ਸੀ ਕਿ ਉਸ ਦੇ ਮੋਬਾਈਲ ਨੰਬਰ ਤੋਂ ਔਰਤਾਂ ਨੂੰ ਅਸ਼ਲੀਲ ਕਾਲਾਂ ਅਤੇ ਸੁਨੇਹੇ ਆ ਰਹੇ ਹਨ ਅਤੇ ਇਹ ਵੀ ਕਿਹਾ ਕਿ ਇਸ ਸਬੰਧੀ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਜਿਸ ਤੋਂ ਬਾਅਦ ਉਸ ਤੋਂ ਉਸ ਦੇ ਖਾਤੇ ਦਾ ਵੇਰਵਾ ਮੰਗਿਆ ਗਿਆ। ਜਦੋਂ ਰਜਿੰਦਰ ਸਿੰਘ ਨੇ ਆਪਣੇ ਬੈਂਕ ਦੇ ਵੇਰਵੇ ਦਿੱਤੇ ਤਾਂ ਸਾਰੀ ਰਕਮ ਉਸ ਦੇ ਖਾਤੇ ਵਿੱਚੋਂ ਕਿਸੇ ਹੋਰ ਬੈਂਕ ਖਾਤੇ ਵਿੱਚ ਟਰਾਂਸਫਰ ਹੋ ਗਈ। ਪੀੜਤ ਅਨੁਸਾਰ ਉਸ ਦੇ ਖਾਤੇ ਵਿੱਚੋਂ ਕਰੀਬ 14 ਲੱਖ ਰੁਪਏ ਟਰਾਂਸਫਰ ਹੋ ਗਏ ਹਨ। ਇਸ
