ਅਮਰੀਕਾ ਤੋਂ ਭਾਰਤ ਲਿਆਂਦੇ ਤਹੱਵੁਰ ਰਾਣਾ ਤੋਂ ਅੱਜ ਐਨਆਈਏ ਕਰੇਗੀ ਜਾਂਚ-ਪੜਤਾਲ

ਨੈਸ਼ਨਲ


ਨਵੀਂ ਦਿੱਲੀ, 11 ਅਪ੍ਰੈਲ ਬੋਲੇ ਪੰਜਾਬ ਬਿਊਰੋ :
ਅੱਜ ਤਹੱਵੁਰ ਰਾਣਾ ਤੋਂ ਐਨ.ਆਈ.ਏ. ਦੀ ਇੱਕ ਖਾਸ ਟੀਮ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ। ਮਿਲੀ ਜਾਣਕਾਰੀ ਅਨੁਸਾਰ, ਇਸ ਟੀਮ ਵਿੱਚ ਐਨ.ਆਈ.ਏ. ਦੇ ਉੱਚ ਪੱਧਰੀ ਅਧਿਕਾਰੀ ਸ਼ਾਮਿਲ ਹਨ ਜੋ ਕਿ 26/11 ਮੁੰਬਈ ਹਮਲੇ ਨਾਲ ਜੁੜੀ ਸਾਜ਼ਿਸ਼ ਬਾਰੇ ਰਾਣਾ ਨਾਲ ਪੁੱਛਪਰਛ ਕਰਨਗੇ। ਯਾਦ ਰਹੇ ਕਿ ਤਹੱਵੁਰ ਹੁਸੈਨ ਰਾਣਾ, ਜੋ ਕਿ ਮੁੰਬਈ ਹਮਲੇ ਦਾ ਮੁਖ ਅਦਾਅਕਾਰ ਮੰਨਿਆ ਜਾਂਦਾ ਹੈ, ਨੂੰ ਲੰਬੇ ਸਮੇਂ ਦੀ ਕਾਨੂੰਨੀ ਕਾਰਵਾਈ ਤੋਂ ਬਾਅਦ ਅੰਤ ਵਿਖੇ ਭਾਰਤ ਲਿਆਂਦਾ ਗਿਆ। ਰਾਣਾ ਨੂੰ ਇੱਕ ਵਿਸ਼ੇਸ਼ ਉਡਾਣ ਰਾਹੀਂ ਭਾਰਤ ਲਿਆਉਣ ਤੋਂ ਬਾਅਦ ਰਾਤ ਨੂੰ ਐਨ.ਆਈ.ਏ. ਨੇ ਇੱਕ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ। ਕੋਰਟ ਨੇ ਰਾਣਾ ਨੂੰ 18 ਦਿਨਾਂ ਦੀ ਰਿਮਾਂਡ ’ਤੇ ਐਨ.ਆਈ.ਏ. ਦੇ ਹਵਾਲੇ ਕਰ ਦਿੱਤਾ, ਜਦਕਿ ਜਾਂਚ ਏਜੰਸੀ ਵੱਲੋਂ 20 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਗਈ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।