ਤਪਾ ਮੰਡੀ, 10 ਅਪ੍ਰੈਲ,ਬੋਲੇੇ ਪੰਜਾਬ ਬਿਊਰੋ :
ਤਪਾ ਮੰਡੀ ਦੇ ਨੇੜਲੇ ਪਿੰਡ ਤਾਜੋ ਕੇ ਤੋਂ ਰੂੜੇ ਕੇ ਵੱਲ ਜਾਂਦੀ ਸੜਕ ’ਤੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ’ਚ ਦੋ ਮੋਟਰਸਾਈਕਲ ਸਵਾਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸਾ ਰਾਤ ਦੇ ਹਨੇਰੇ ਦੌਰਾਨ ਹੋਇਆ, ਜਿਸ ਕਰਕੇ ਹਾਦਸੇ ਦੇ ਸਹੀ ਕਾਰਣਾਂ ਦਾ ਪਤਾ ਨਹੀਂ ਲੱਗ ਸਕਿਆ। ਮ੍ਰਿਤਕ ਲੋਕਾਂ ਦੀ ਪਛਾਣ ਮਲਕੀਤ ਕੌਰ ਪਤਨੀ ਮੰਗਾ ਸਿੰਘ (ਪਿੰਡ ਭੂੰਦੜ) ਅਤੇ ਜਸਬੀਰ ਸਿੰਘ ਪੁੱਤਰ ਗੁਰਜੰਟ ਸਿੰਘ (ਪਿੰਡ ਕਾਨੇਕੇ) ਵਜੋਂ ਹੋਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਵੇਂ ਹੀ ਹਾਦਸੇ ਦੀ ਜਾਣਕਾਰੀ ਮਿਲੀ, ਸਹਾਰਾ ਕਲੱਬ ਦੇ ਸੇਵਾਦਾਰ ਤੁਰੰਤ ਐਬੂਲੈਂਸ ਲੈ ਕੇ ਪਹੁੰਚੇ ਅਤੇ ਮ੍ਰਿਤਕਾਂ ਨੂੰ ਹਸਪਤਾਲ ਦੇ ਮੁਰਦਾ ਘਰ ਭੇਜਿਆ।
