ਚੰਡੀਗੜ੍ਹ, 9 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼ 2 ਵਿੱਚ ਅੱਜ ਪਾਸਪੋਰਟ ਦਫ਼ਤਰ ਦਾ ਸਰਵਰ ਅਚਾਨਕ ਡਾਊਨ ਹੋ ਜਾਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਤਪਦੀ ਗਰਮੀ ਵਿਚ ਲੋਕਾਂ ਨੂੰ ਦਫ਼ਤਰ ਦੇ ਬਾਹਰ ਉਡੀਕ ਕਰਨੀ ਪਈ, ਜਿਸ ਨਾਲ ਉਨ੍ਹਾਂ ਦੀ ਮੁਸੀਬਤ ਹੋਰ ਵੀ ਵੱਧ ਗਈ।
ਦੱਸਣਯੋਗ ਗੱਲ ਇਹ ਹੈ ਕਿ ਦਫ਼ਤਰ ਵੱਲੋਂ ਲੋਕਾਂ ਨੂੰ ਨਿਰਧਾਰਤ ਸਮੇਂ ਅਨੁਸਾਰ ਫਿੰਗਰ ਪ੍ਰਿੰਟਸ ਲਈ ਬੁਲਾਇਆ ਜਾਂਦਾ ਹੈ, ਪਰ ਕਈ ਵਾਰੀ ਲੋਕ ਆਪਣੇ ਟਾਈਮ ਸਲਾਟ ਤੋਂ ਪਹਿਲਾਂ ਹੀ ਪਹੁੰਚ ਜਾਂਦੇ ਹਨ। ਜੇਕਰ ਸਰਵਰ ਥੋੜ੍ਹੀ ਦੇਰ ਲਈ ਵੀ ਬੰਦ ਹੋ ਜਾਂਦਾ ਹੈ ਤਾਂ ਲੋਕਾਂ ਦੀ ਗਿਣਤੀ ਵਧਣ ਲਗਦੀ ਹੈ। ਅੱਜ ਵੀ ਐਸਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ, ਜਿੱਥੇ ਲੋਕ ਇੱਕ-ਇੱਕ ਕਰਕੇ ਪਹੁੰਚਦੇ ਰਹੇ ਅਤੇ ਸਰਵਰ ਠੱਪ ਹੋਣ ਕਰਕੇ ਅੰਦਰ ਦਫ਼ਤਰੀ ਅਮਲਾ ਵੀ ਬੇਬਸ ਅਤੇ ਚਿੰਤਤ ਦਿਖਾਈ ਦਿੱਤਾ।
