ਅਧਿਆਪਕਾਂ ਦੇ ਸੰਘਰਸ਼ ਦੀ ਡਟਵੀਂ ਹਮਾਇਤ ਦਾ ਫੈਸਲਾ
ਫ਼ਤਿਹਗੜ੍ਹ ਸਾਹਿਬ,9, ਅਪ੍ਰੈਲ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ) :
ਸਾਬਕਾ ਮੰਤਰੀ ਅਤੇ ਸਮਾਣਾ ਦੇ ਆਪ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਵੱਲੋਂ 7 ਅਪ੍ਰੈਲ ਨੂੰ ਸਮਾਣਾ ਦੇ ਸਰਕਾਰੀ ਸਕੂਲ ਦੀ ਸਟੇਜ ਤੋਂ ਅਧਿਆਪਕਾਂ ਖਿਲਾਫ ਵਰਤੀ ਗਈ ਸ਼ਬਦਾਵਲੀ, ਅਧਿਆਪਕ ਵਰਗ ਨੂੰ ਜਲੀਲ ਕਰਨ ਦੀ ਜ਼ੋਰਦਾਰ ਨਿਖੇਦੀ ਕਰਦਿਆਂ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਰਜਿ ਪੰਜਾਬ ਦੇ ਸੂਬਾ ਪ੍ਰਧਾਨ ਮਹਿਮਾ ਸਿੰਘ ਧਨੌਲਾ, ਜਨਰਲ ਸਕੱਤਰ ਪਵਨ ਮੋਂਗਾ, ਸਰਪ੍ਰਸਤ ਹਰਜੀਤ ਸਿੰਘ ਵਾਲੀਆ, ਮੀਤ ਪ੍ਰਧਾਨ ਦੀਦਾਰ ਸਿੰਘ ਢਿੱਲੋਂ ਆਗੂਆਂ ਨੇ ਕਿਹਾ ਕਿ ਇਹ ਸਰਕਾਰ ਦੇ ਅਖੌਤੀ ਇਨਕਲਾਬ ਦੀ ਦੇਣ ਹੈ ਕਿਉਂਕਿ ਪੰਜਾਬ ਦੇ ਸਮੁੱਚੇ ਅਧਿਆਪਕਾਂ ਤੇ ਮੁਲਾਜ਼ਮਾਂ ਨੇ ਸਰਕਾਰ ਦੀਆਂ ਖੋਖਲੀਆਂ ਨੀਤੀਆਂ ਦਾ ਪੜਦਾ ਲੀਰੋ ਲੀਰ ਕਰ ਦਿੱਤਾ ਹੈ, ਇਹਨਾਂ ਕਿਹਾ ਕਿ ਇੱਕ ਪਾਸੇ ਨਵੀਂ ਸਿੱਖਿਆ ਨੀਤੀ ਜੋ ਕਾਰਪੋਰੇਟਾਂ ਦਾ ਪੱਖ ਪੂਰਦੀ ਹੈ ਨੂੰ ਪੰਜਾਬ ਦੀ ਸਰਕਾਰ ਸਿੱਖਿਆ ਕ੍ਰਾਂਤੀ ਦੀ ਆੜ ਹੇਠ ਲਾਗੂ ਕਰਕੇ ਕਾਰਪੋਰੇਟਾਂ ਦਾ ਥੱਪੜਾ ਲੈਣਾ ਚਾਹੁੰਦੀ ਹੈ, ਕਿਉਂਕਿ ਸਰਕਾਰ ਨੂੰ ਪਤਾ ਹੈ ਵੀ ਜਦੋਂ ਇਹ ਨਵੀਂ ਸਿੱਖਿਆ ਨੀਤੀ ਮੁਕੰਮਲ ਤੌਰ ਤੇ ਲਾਗੂ ਹੋਣੀ ਹੈ ਤਾਂ ਪੰਜਾਬ ਦੇ ਗਰੀਬ ਲੋਕਾਂ ਤੋਂ ਵਿਦਿਆ ਦਾ ਅਧਿਕਾਰ ਖੋਹਿਆ ਜਾਣਾ ਹੈ, ਇਸੇ ਕਾਰਨ ਬੁੱਧੀਜੀਵੀ ਤਬਕੇ ਨੂੰ ਡਰਾ ਧਮਕਾ ਕੇ ਜਾਂ ਤਾਂ ਜੇਲਾਂ ਵਿੱਚ ਸੁੱਟ ਕੇ ਚੁੱਪ ਕਰਾਇਆ ਜਾ ਰਿਹਾ ਹੈ। ਇਹਨਾਂ ਆਗੂਆਂ ਨੇ ਅਧਿਆਪਕ ਜਥੇਬੰਦੀਆਂ ਵੱਲੋਂ ਆਪਣੇ ਅਧਿਆਪਕਾਂ ਵਰਗ ਦੇ ਮਾਣ ਸਨਮਾਨ ਨੂੰ ਕਾਇਮ ਰੱਖਣ, ਬੋਲਣ ਦੀ ਆਜ਼ਾਦੀ ਤੇ ਪਹਿਰਾ ਦੇਣ , ਅਤੇ ਨਵੀਂ ਸਿੱਖਿਆ ਨੀਤੀ ਵਿਰੁੱਧ ਕੀਤੇ ਜਾ ਰਹੇ ਅਰਥੀ ਫੂਕ ਮੁਜਾਰਿਆਂ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ , ਅਰਥੀ ਫੂਕ ਮੁਜਾਰੇਆ ਵਿੱਚ ਫੀਲਡ ਦੇ ਮੁਲਾਜ਼ਮ ਵੀ ਸ਼ਮੂਲੀਅਤ ਕਰਨਗੇ।