ਫੌਜੀ ਹਰਜੀਤ ਸਿੰਘ ਸੈਦਪੁਰ ਨੂੰ ਕਿਰਤੀ ਕਿਸਾਨ ਮੋਰਚੇ ਦਾ ਬਲਾਕ ਕਾਰਜਕਾਰੀ ਪ੍ਰਧਾਨ ਚੁਣਿਆ ਗਿਆ

ਪੰਜਾਬ

ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨਾਲ ਕੇਂਦਰ ਸਰਕਾਰ ਵੱਲੋਂ ਕੀਤੇ ਕਿਸਾਨ ਵਿਰੋਧੀ ਫੈਸਲਿਆਂ ਦੀ ਕੀਤੀ ਜ਼ੋਰਦਾਰ ਨਿਖੇਦੀ- ਬੀਰ ਸਿੰਘ ਬੜਵਾ

ਸ੍ਰੀ ਚਮਕੌਰ ਸਾਹਿਬ ,7 ਅਪ੍ਰੈਲ,ਬੋਲੇ ਪੰਜਾਬ ਬਿਊਰੋ :

ਬਲਾਕ ਸ੍ਰੀ ਚਮਕੌਰ ਸਾਹਿਬ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦਾ ਇਕੱਠ ਸ੍ਰੀ ਚਮਕੌਰ ਸਾਹਿਬ ਸੁਭਾਅ ਹੋਟਲ ਵਿਖੇ ਕਿਰਤੀ ਕਿਸਾਨ ਮੋਰਚੇ ਦੇ ਸੂਬਾ ਪ੍ਰਧਾਨ ਬੀਰ ਸਿੰਘ ਬੜਬਾ ਦੀ ਪ੍ਰਧਾਨਗੀ ਹੇਠ ਹੋਇਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮੋਰਚੇ ਦੇ ਜ਼ਿਲ੍ਹਾ ਆਗੂ ਜਰਨੈਲ ਸਿੰਘ ਮਗਰੋੜ ਨੇ ਦੱਸਿਆ ਕਿ ਕਿਸਾਨਾਂ ਦੀ ਹੋਈ ਭਰਵੀਂ ਮੀਟਿੰਗ ਨੂੰ ਕਿਸਾਨ ਆਗੂ ਬੀਰ ਸਿੰਘ ਬੜਵਾ ਨੇ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ ਕੇਂਦਰ ਸਰਕਾਰ ਵਿਰੁੱਧ ਲੜੇ ਇਤਿਹਾਸਿਕ ਘੋਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਕਾਰਪੋਰੇਟਰਾਂ ਅੱਗੇ ਪੰਜਾਬ ਦੇ ਕਿਸਾਨਾਂ ਦੀ ਹੀ ਕੰਧ ਹੈ। ਜਿਸ ਵਿੱਚ ਕੇਂਦਰੀ ਤੇ ਸੂਬਾਈ ਸਰਕਾਰਾਂ ਅੰਦਰੋਂ ਬਾਹਰੋਂ ਮੋਰੀਆਂ ਕਰਕੇ ਕਮਜ਼ੋਰ ਕਰਨ ਦੀਆਂ ਨੀਤੀਆਂ ਘੜੀਆਂ ਜਾ ਰਹੀਆਂ ਹਨ। ਸੰਯੁਕਤ ਕਿਸਾਨ ਮੋਰਚਾ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ,ਕੱਚੇ ਕਾਮਿਆਂ, ਦੁਕਾਨਦਾਰਾਂ ਦੀਆਂ ਮੰਗਾਂ ਲਈ ਇੱਕਜੁੱਟ ਹੋ ਕੇ ਜਾਨ ਹਲੂਣੀ ਲੜਾਈ ਲੜ ਰਿਹਾ ਹੈ। ਇਹਨਾਂ ਕੇਂਦਰ ਸਰਕਾਰ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨਾਲ ਕੀਤੇ ਕਿਸਾਨ ਵਿਰੋਧੀ ਤੇ ਲੋਕ ਵਿਰੋਧੀ ਸਮਝੌਤਿਆਂ ਬਾਰੇ ਜਾਣਕਾਰੀ ਦਿੰਦਿਆਂ ।ਇਸ ਦੀ ਜ਼ੋਰਦਾਰ ਨਿਖੇਦੀ ਕੀਤੀ। ਇਕੱਠ ਨੂੰ ਪੰਜਾਬ ਸਟੂਡੈਂਟ ਯੂਨੀਅਨ ਦੇ ਸੂਬਾ ਪ੍ਰਧਾਨ ਰਣਵੀਰ ਸਿੰਘ ਰੰਧਾਵਾ ਨੇ ਕਿਹਾ ਕਿ ਵਿਦਿਆਰਥੀਆਂ ਤੇ ਕਿਸਾਨਾਂ ਦੀ ਏਕਤਾ ਸਰਕਾਰਾਂ ਨੂੰ ਰੜਕ ਰਹੀ ਹੈ। ਵਿਦਿਆਰਥੀ ਲਹਿਰ ਕਿਸਾਨ ਲਹਿਰ ਨੂੰ ਚੰਗੇ ਤੇ ਸੁਲਝੇ ਹੋਏ ਆਗੂ ਦਿੰਦੀ ਹੈ। ਇਹਨਾਂ ਚਮਕੌਰ ਸਾਹਿਬ ਦੇ ਅਤੇ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਤੇ ਚਾਨਣਾ ਪਾਇਆ। ਜਿਸ ਨੂੰ ਜਥੇਬੰਦੀ ਆਪਣਾ ਆਦਰਸ਼ ਮੰਨਦੀ ਹੈ। ਮੁਲਾਜ਼ਮ ਆਗੂ ਮਲਾਗਰ ਸਿੰਘ ਖਮਾਣੋ, ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਬਲਾਕ ਚਮਕੌਰ ਸਾਹਿਬ ਦੇ ਪ੍ਰਧਾਨ ਬਲਵਿੰਦਰ ਸਿੰਘ ਭੈਰੋ ਮਾਜਰਾ ਨੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਦੁਕਾਨਦਾਰਾਂ ਤੇ ਕਾਰਪੋਰੇਟਾਂ ਦੀਆਂ ਨੀਤੀਆਂ ਲਾਗੂ ਕਰਕੇ ਉਜਾੜੇ ਵੱਲ ਧੱਕਿਆ ਜਾ ਰਿਹਾ ਹੈ ।ਉੱਥੇ ਹੀ ਕਿਰਤ ਕਾਨੂੰਨਾਂ ਵਿੱਚ ਸਰਮਾਏਦਾਰੀ ਸੋਧਾਂ ਕਰਕੇ ਸੰਘਰਸ਼ਾਂ ਦੇ ਪੈਰਾਂ ਵਿੱਚ ਹੋਰ ਬੇੜੀਆਂ ਪਈਆਂ ਜਾ ਰਹੀਆਂ ਹਨ। ਇਹਨਾਂ ਕਿਸਾਨਾਂ ਤੇ ਮਜ਼ਦੂਰਾਂ ਦੀ ਏਕਤਾ ਤੇ ਜ਼ੋਰ ਦਿੱਤਾ। ਇਕੱਠ ਦੌਰਾਨ ਫੌਜੀ ਹਰਜੀਤ ਸਿੰਘ ਸੈਦਪੁਰਾ ਨੂੰ ਕਿਰਤੀ ਕਿਸਾਨ ਮੋਰਚੇ ਦਾ ਬਲਾਕ ਸ੍ਰੀ ਚਮਕੌਰ ਸਾਹਿਬ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ, ਜਰਨੈਲ ਸਿੰਘ ਮਗਰੋੜ ਨੇ ਦੱਸਿਆ ਕਿ ਛੇਤੀ ਹੀ ਬਲਾਕ ਦੇ ਪਿੰਡਾਂ ਦੀਆਂ ਇਕਾਈਆਂ ਗਠਿਤ ਕਰਕੇ ਛੇਤੀ ਹੀ ਬਲਾਕ ਦੀ ਪੁਰੀ ਬਾਡੀ ਦੀ ਚੋਣ ਕੀਤੀ ਜਾਵੇਗੀ। ਇਸ ਮੌਕੇ ਗੁਰਚਰਨ ਸਿੰਘ ਮਾਣੇ ਮਾਜਰਾ, ਸ਼ਮਸ਼ੇਰ ਸਿੰਘ ਭੰਗੂ ਪ੍ਰਧਾਨ ਨਗਰ ਕੌਂਸਲ, ਮਲਕੀਤ ਸਿੰਘ ਮੁੰਡੀਆਂ, ਦਵਿੰਦਰ ਸਿੰਘ ਬਿੰਦਾ ਬਰਸਾਲਪੁਰ ਆਦਿ ਆਗੂਆਂ ਨੇ ਕਿਰਤੀ ਕਿਸਾਨ ਮੋਰਚੇ ਦੇ ਬਲਾਕ ਚਮਕੌਰ ਸਾਹਿਬ ਦੇ ਨਵਨਿਯੁਕਤ ਕਾਰਜਕਾਰੀ ਪ੍ਰਧਾਨ ਨੂੰ ਭਰਵਾਂ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਜਸਬੀਰ ਸਿੰਘ ਸੈਦਪੁਰ, ਮਨਜਿੰਦਰ ਸਿੰਘ ਫਤਿਹਪੁਰ ,ਤਰਨ ਸਿੰਘ ਡਹਿਰ ,ਜਸਵੰਤ ਸਿੰਘ ਮਾਵੀ , ਪ੍ਰਿਤਪਾਲ ਸਿੰਘ ਡਹਿਰ , ਗੁਰਪ੍ਰੀਤ ਸਿੰਘ ਭੂਰੜੇ ,ਬਲਵੀਰ ਸਿੰਘ ਮੁੰਨੇ ਪ੍ਰੀਤਮ ਸਿੰਘ ਰਾਏ, ਅਮਰਜੀਤ ਸਿੰਘ ਬੈਂਸ, ਅਵਤਾਰ ਸਿੰਘ ਅਸਮਾਨਪੁਰ ,ਕਰਨੈਲ ਸਿੰਘ ਫੌਜੀ ਬੜਵਾ ,ਰਣਜੀਤ ਸਿੰਘ ਆਦਿ ਹਾਜ਼ਰ ਸਨ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।