ਚੰਡੀਗੜ੍ਹ, 7 ਅਪ੍ਰੈਲ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ)
ਪੰਜਾਬੀ ਸਿਨੇਮਾ ਨੂੰ ਹੁਣ ਵਿਸ਼ਵ ਪੱਧਰ ’ਤੇ ਨਵੀਂ ਪਛਾਣ ਮਿਲਣ ਜਾ ਰਹੀ ਹੈ। ਸਿਨੇਮਾ, ਸੰਗੀਤ ਅਤੇ ਲੋਕ ਕਲਾਵਾਂ ਦੀ ਰੂਹ ਨੂੰ ਦੁਨੀਆਂ ਤੱਕ ਪਹੁੰਚਾਉਣ ਲਈ ਵੈਟਰਨ ਅਦਾਕਾਰ ਤੇ ਮਹਾਭਾਰਤ ਵਿੱਚ ਧ੍ਰਿਤਰਾਸ਼ਟਰ ਦਾ ਰੋਲ ਨਿਭਾਉਣ ਵਾਲੇ ਗਿਰਿਜਾ ਸ਼ੰਕਰ ਦੀ ਨਵੀਂ ਪਹਿਲ ਦੇ ਤਹਿਤ ਲੌਸ ਐਂਜਲਿਸ ’ਚ ‘ਪਿਫ਼ਲਾ ਹੌਲੀਵੁੱਡ’ ਫੈਸਟੀਵਲ ਹੋਏਗਾ।
ਚੰਡੀਗੜ੍ਹ ਪ੍ਰੈਸ ਕਲੱਬ ’ਚ
ਗਿਰਿਜਾ ਸ਼ੰਕਰ ਨੇ ਦੱਸਿਆ ਕਿ ਇਹ ਫੈਸਟੀਵਲ ਹਰ ਸਾਲ ਹੌਲੀਵੁੱਡ ਦੇ ਕੇਂਦਰ ਵਿੱਚ ਹੋਏਗਾ, ਜਿਸਦਾ ਮਕਸਦ ਪੰਜਾਬੀ ਵਿਰਾਸਤ ਅਤੇ ਕਲਾ ਨੂੰ ਪੱਛਮੀ ਦਰਸ਼ਕਾਂ ਨਾਲ ਸਾਂਝਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪਿਫ਼ਲਾ ਹੌਲੀਵੁੱਡ ਨਾ ਸਿਰਫ ਪੰਜਾਬੀ ਅਤੇ ਉੱਤਰ ਭਾਰਤੀ ਭਾਈਚਾਰੇ ਦੀ ਕਲਾ ਨੂੰ ਮੰਚ ਦੇਵੇਗਾ ਸਗੋਂ ਦੁਨੀਆ ਭਰ ਦੇ ਕਲਾਕਾਰਾਂ ਨੂੰ ਹੌਲੀਵੁੱਡ ਨਾਲ ਸਾਂਝਦਾਰੀ ਦਾ ਮੌਕਾ ਵੀ ਮੁਹੱਈਆ ਕਰਵਾਵੇਗਾ। ਫੈਸਟੀਵਲ ਵਿੱਚ ਫੀਚਰ ਫਿਲਮਾਂ, ਡੌਕਯੂਮੈਂਟਰੀਜ਼ ਅਤੇ ਸ਼ੌਰਟ ਫਿਲਮਾਂ ਲਈ ਸਰਵੋਤਮ ਫਿਲਮ, ਨਿਰਦੇਸ਼ਕ, ਅਦਾਕਾਰ, ਸੰਗੀਤਕਾਰ ਅਤੇ ਗਾਇਕ ਆਦਿ ਇਨਾਮ ਵੀ ਦਿੱਤੇ ਜਾਣਗੇ।
ਗਿਰਿਜਾ ਸ਼ੰਕਰ ‘ਪੰਜਾਬੀ ਇੰਟਰਨੈਸ਼ਨਲ ਫਿਲਮ ਫੈਸਟੀਵਲ’ ਰਾਹੀਂ ਨੌਜਵਾਨ ਕਲਾਕਾਰਾਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਕਹਾਣੀਆਂ ਬਣਾਉਣ ਲਈ ਉਤਸ਼ਾਹਿਤ ਕਰ ਰਹੇ ਹਨ ਤਾਂ ਜੋ ਪੰਜਾਬੀ ਸਿਨੇਮਾ ਖੇਤਰੀ ਨਾ ਰਹਿ ਜਾਵੇ ਬਲਕਿ ਵਿਸ਼ਵ ਪੱਧਰੀ ਸਿਨੇਮਾ ਬਣ ਸਕੇ।