ਤਪਾ ਮੰਡੀ, 6 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਸਰਕਾਰੀ ਹਸਪਤਾਲ ਤਪਾ ਵਿਖੇ ਇਲਾਜ ਦੌਰਾਨ ਜੀਤੋ ਦੇਵੀ ਪਤਨੀ ਮਹਿੰਦਰ ਦਾਸ ਪਿੰਡ ਭਗਤਪੁਰਾ ਮੌੜ ਉਮਰ ਤਕਰੀਬਨ 52 ਸਾਲ ਦਮ ਤੋੜ ਗਈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਜੀਤੋ ਦੇਵੀ ਦੇ ਗੋਡਿਆਂ ਦਾ ਆਪਰੇਸ਼ਨ ਹੋਇਆ ਸੀ ਅਤੇ ਸ਼ਾਮ ਨੂੰ ਉਸ ਨੂੰ ਇੱਕ ਇੰਜੈਕਸ਼ਨ ਲਗਾਉਂਦੇ ਸਾਰ ਹੀ ਉਹ ਦਮ ਤੋੜ ਗਈ। ਵਾਰ-ਵਾਰ ਉਨ੍ਹਾਂ ਵੱਲੋਂ ਹਸਪਤਾਲ ਦੇ ਪ੍ਰਬੰਧਕਾਂ ਨੂੰ ਫੋਨ ਕੀਤਾ ਗਿਆ ਪਰ ਮੌਕੇ ਉੱਪਰ ਕੋਈ ਵੀ ਡਾਕਟਰ ਨਹੀਂ ਪਹੁੰਚਿਆ ਇਸ ਤੋਂ ਖ਼ਫ਼ਾ ਪਰਿਵਾਰ ਵਾਲਿਆਂ ਨੇ ਹਸਪਤਾਲ ਵਿੱਚ ਨਾਅਰੇਬਾਜ਼ੀ ਕੀਤੀ। ਬਾਅਦ ਵਿੱਚ ਪਰਿਵਾਰ ਤੇ ਪਿੰਡ ਵਾਲੇ ਮੋਗਾ- ਤਪਾ ਸੜਕ ਉੱਪਰ ਧਰਨੇ ਉੱਪਰ ਬੈਠ ਗਏ ਤੇ ਸੜਕ ਜਾਮ ਕੀਤੀ। ਪਰਿਵਾਰ ਵਾਲਿਆਂ ਨੇ ਡਾਕਟਰ ਅਤੇ ਸਟਾਫ ਉੱਪਰ ਅਣਗਹਿਲੀ ਦਾ ਦੋਸ਼ ਲਗਾਇਆ।
